Home Canada ਗੁਰਦੁਆਰਾ ਬਾਬਾ ਬਿਧੀਚੰਦ ਜੀ ਖਾਲਸਾ ਛਾਉਣੀ ਪਲੰਪਟਨ ਆਸਟਰੇਲੀਆ ਵਿਖੇ ਕਵੀਸ਼ਰੀ ਜੱਥੇ ਦਾ...

ਗੁਰਦੁਆਰਾ ਬਾਬਾ ਬਿਧੀਚੰਦ ਜੀ ਖਾਲਸਾ ਛਾਉਣੀ ਪਲੰਪਟਨ ਆਸਟਰੇਲੀਆ ਵਿਖੇ ਕਵੀਸ਼ਰੀ ਜੱਥੇ ਦਾ ਸਨਮਾਨ

0

ਆਸਟਰੇਲੀਆ – ਗੁਰਦੁਆਰਾ ਬਾਬਾ ਬਿਧੀਚੰਦ ਜੀ ਖਾਲਸਾ ਛਾਉਣੀ, ਪਲੰਪਟਨ ਵਿਖੇ ਹੋਏ ਧਾਰਮਿਕ ਦੀਵਾਨਾਂ ਦੀ ਸਮਾਪਤੀ ਉਪਰੰਤ ਕਵੀਸ਼ਰੀ ਜੱਥਾ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਅਤੇ ਸਾਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਭੈਲ ਸਾਹਿਬ ਅਤੇ ਸਮੂਹ ਡੇਰੇ ਦੇ ਸਿੰਘਾਂ ਵੱਲੋਂ ਜੱਥੇ ਨੂੰ ਬੇਅੰਤ ਸਤਿਕਾਰ ਅਤੇ ਸਨਮਾਨ ਦੇ ਕੇ ਨਿਵਾਜਿਆ ਗਿਆ। ਕਵੀਸ਼ਰੀ ਜੱਥੇ ਵੱਲੋਂ ਇਸ ਪਿਆਰ ਅਤੇ ਮਾਣ-ਸਤਿਕਾਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟ ਕੀਤਾ ਗਿਆ।

ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਰਾਹੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੁੜਨ ਦਾ ਲਾਹਾ ਪ੍ਰਾਪਤ ਕੀਤਾ।

ਕਵੀਸ਼ਰੀ ਜੱਥਾ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਅਤੇ ਸਾਥੀਆਂ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨੂੰ ਸੰਗਤਾਂ ਤੱਕ ਪਹੁੰਚਾਇਆ, ਜਿਸ ਨੂੰ ਬਹੁਤ ਸਰਾਹਿਆ ਗਿਆ।

ਕਵੀਸ਼ਰੀ ਜੱਥਾ ਗਿਆਨੀ ਜੋਗਾ ਸਿੰਘ ਭਾਗੋਵਾਲੀਆ ਸੰਪਰਕ ਨੰਬਰ:
98157-33984, 98760-58925

Exit mobile version