HomeCanadaਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ1,000 ਤੋਂ ਵੱਧ ਸਾਥੀਆਂ ਹੋਣ ਦਾ ਦਾਅਵਾ,...

ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ1,000 ਤੋਂ ਵੱਧ ਸਾਥੀਆਂ ਹੋਣ ਦਾ ਦਾਅਵਾ, ਇਮੀਗ੍ਰੇਸ਼ਨ ਸੁਣਵਾਈ ਦੌਰਾਨ ਪੁਲਿਸ ਦਾ ਖੁਲਾਸਾ

ਐਬਟਸਫੋਰਡ/ਐਡਮੰਟਨ, 29 ਮਈ (ਨਿਊਜ਼ ਡੈਸਕ):ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੀ ਇੱਕ ਸੁਣਵਾਈ ਦੌਰਾਨ ਕੈਨੇਡੀਅਨ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਪੁਲਿਸ ਵਿਭਾਗ ਨੂੰ ਭੇਜੇ ਗਏ ਇੱਕ ਪੱਤਰ ਵਿੱਚ ਕੈਨੇਡਾ ਭਰ ਵਿੱਚ 1,000 ਤੋਂ ਵੱਧ “ਫੁੱਟ ਸੋਲਜਰ” ਜਾਂ ਸਾਥੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਸੁਣਵਾਈ ਦੌਰਾਨ ਐਡਮੰਟਨ ਪੁਲਿਸ ਸਰਵਿਸ ਦੇ ਕਾਂਸਟੇਬਲ Kevin St. Louis ਨੇ ਗਵਾਹੀ ਦਿੰਦਿਆਂ ਕਿਹਾ ਕਿ ਇਸ ਪੱਤਰ ਵਿੱਚ ਕਥਿਤ ਤੌਰ ‘ਤੇ ਗੈਂਗ ਦੇ ਢਾਂਚੇ, ਪ੍ਰਭਾਵ ਅਤੇ ਦੇਸ਼ ਭਰ ਵਿੱਚ ਫੈਲੇ ਨੈੱਟਵਰਕ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੱਤਰ ਵਿੱਚ ਗੈਂਗ ਨੇ ਆਪਣੇ ਆਪ ਨੂੰ ਇੱਕ ਸੁੰਗਠਿਤ ਅਪਰਾਧਿਕ ਗਰੁੱਪ ਵਜੋਂ ਪੇਸ਼ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਕੋਲ ਵਸੂਲੀ ਅਤੇ ਹੋਰ ਅਪਰਾਧਿਕ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਵੱਡੀ ਗਿਣਤੀ ਵਿੱਚ ਸਾਥੀ ਮੌਜੂਦ ਹਨ। ਇਹ ਗਵਾਹੀ ਇੱਕ ਅਜਿਹੇ ਵਿਅਕਤੀ ਦੀ ਇਮੀਗ੍ਰੇਸ਼ਨ ਸੁਣਵਾਈ ਦੌਰਾਨ ਦਿੱਤੀ ਗਈ, ਜਿਸ ‘ਤੇ ਕਥਿਤ ਤੌਰ ‘ਤੇ ਇਸ ਗੈਂਗ ਨਾਲ ਸਬੰਧ ਹੋਣ ਦੇ ਦੋਸ਼ ਹਨ। ਸੁਣਵਾਈ ਦੌਰਾਨ ਪੁਲਿਸ ਵੱਲੋਂ ਗੈਂਗ ਦੀਆਂ ਗਤੀਵਿਧੀਆਂ ਅਤੇ ਕੈਨੇਡਾ ਵਿੱਚ ਉਸਦੇ ਸੰਭਾਵਿਤ ਪ੍ਰਭਾਵ ਬਾਰੇ ਜਾਣਕਾਰੀ ਪੇਸ਼ ਕੀਤੀ ਗਈ। ਹਾਲਾਂਕਿ ਅਦਾਲਤ ਜਾਂ ਇਮੀਗ੍ਰੇਸ਼ਨ ਬੋਰਡ ਵੱਲੋਂ ਅਜੇ ਤੱਕ ਇਨ੍ਹਾਂ ਦਾਵਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਮਾਮਲੇ ਦੀ ਸੁਣਵਾਈ ਜਾਰੀ ਹੈ।

RELATED ARTICLES
- Advertisment -
Google search engine
Google search engine

Most Popular

Recent Comments