ਓਟਵਾ,22 ਅਪ੍ਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਨੇਡਾ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਵਪਾਰਕ ਗੱਲਬਾਤਾ ਵਿੱਚ ਦੋਹਾਂ ਪਾਸਿਆਂ ਨੂੰ ਕੁਝ ਵਪਾਰਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਜਿਨ੍ਹਾਂ ਮੁੱਦਿਆਂ ਨੂੰ ਆਪਣੇ ਲਈ ਸਮੱਸਿਆ ਮੰਨਦਾ ਹੈ, ਉਹਨਾਂ ਬਾਰੇ ਕੈਨੇਡਾ ਨੂੰ ਪੂਰੀ ਜਾਣਕਾਰੀ ਹੈ, ਪਰ ਕੈਨੇਡਾ ਕੋਲ ਵੀ ਕੁਝ ਅਜਿਹੇ ਮੁੱਦੇ ਹਨ ਜੋ ਗੱਲਬਾਤ ਵਿੱਚ ਉਠਾਏ ਜਾ ਰਹੇ ਹਨ। ਕਾਰਨੀ ਨੇ ਇਹ ਵੀ ਸਪਸ਼ਟ ਕੀਤਾ ਕਿ ਅਮਰੀਕਾ ਕੈਨੇਡਾ ਨਾਲ ਮੁਫ਼ਤ ਵਪਾਰ ਦੀਆਂ ਸ਼ਰਤਾਂ ਨੂੰ ਇਕੱਲਾ ਤੈਅ ਨਹੀਂ ਕਰ ਸਕਦਾ। ਉਨ੍ਹਾਂ ਅਨੁਸਾਰ, ਵਪਾਰਕ ਸਮਝੌਤੇ ਹਮੇਸ਼ਾਂ ਦੋਹਾਂ ਧਿਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ।







