ਸਰੀ, 15 ਜੂਨ – ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਇਤਿਹਾਸਕ ਵਿਰਸੇ ਅਤੇ ਨਵਾਬ ਰਾਏ ਕੱਲਾ ਜੀ ਦੀ ਅਦੁੱਤੀ ਸੇਵਾ ਨੂੰ ਸਮਰਪਿਤ ਖੋਜ-ਭਰਪੂਰ ਕਿਤਾਬ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਦਾ ਲੋਕ ਅਰਪਣ ਸਮਾਰੋਹ ਸਰੀ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ ਨੌਰਥ ਅਮਰੀਕਾ ਅਤੇ ਰਾਏਕੋਟ ਇਲਾਕੇ ਦੇ ਲੋਕਾਂ ਦੇ ਸਾਂਝੇ ਉਪਰਾਲੇ ਨਾਲ ਆਯੋਜਿਤ ਕੀਤਾ ਗਿਆ। ਕਿਤਾਬ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ
ਰਾਏਕੋਟ ਇਲਾਕੇ ਨਾਲ ਸਬੰਧਤ ਸੰਗਤਾਂ ਵੱਲੋਂ ਰਾਏ ਅਜ਼ੀਜ਼ ਉਲ੍ਹਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਸਾਹਿਬ ਜੀ ਦੇ ਇਤਿਹਾਸ ਅਤੇ ਨਵਾਬ ਰਾਏ ਕੱਲਾ ਜੀ ਦੀ ਸੇਵਾ ਸਬੰਧੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਗਏ।
ਸਮਾਗਮ ਵਿੱਚ ਰਾਏ ਕੱਲਾ ਜੀ ਦੀ ਦਸਵੀਂ
ਪੀੜੀ ਦੇ ਵਾਰਿਸ ਰਾਏ ਮੁਹੰਮਦ ਅਲੀ, ਸਰੀ ਦੀ ਮੇਅਰ ਬ੍ਰੈਂਡਾ ਲੌਕ, ਹਰਦੇਵ ਸਿੰਘ ਗਰੇਵਾਲ, ਸੁਰਜੀਤ ਸਿੰਘ ਮਾਦੋਪੁਰੀ, ਬੀ.ਸੀ. ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ, ਸਿੱਖ ਆਗੂ ਪਿਆਰਾ ਸਿੰਘ ਨੱਤ, ਪ੍ਰਸਿੱਧ ਕਾਰੋਬਾਰੀ ਸੁੱਖੀ ਬਾਠ, ਲੇਖਕ ਕਵਿੰਦਰ ਚਾਂਦ, ਬਲਦੇਵ ਸਿੰਘ ਬਾਠ, ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਥਿੰਦ, ਡਾ. ਪਿਆਰਾ ਸਿੰਘ ਗਿੱਲ, ਪ੍ਰੋ. ਕਸ਼ਮੀਰਾ ਸਿੰਘ, ਮਾਸਟਰ ਗੁਰਦਿਆਲ ਸਿੰਘ ਜੌਹਲ, ਸਮਾਜ ਸੇਵੀ ਰਣਜੀਤ ਸਿੰਘ ਸੋਹੀ, ਪੱਤਰਕਾਰ ਜੋਗਿੰਦਰ ਸਿੰਘ, ਰਵੀ ਕਾਂਤ ਸ਼ਰਮਾ ਚੜ੍ਹਦੀਕਲਾ ਟਾਈਮ ਟੀਵੀ, ਲੇਖਕ ਗੁਰਪ੍ਰੀਤ ਸਿੰਘ ਤਲਵੰਡੀ, ਜਸਬੀਰ ਭਲੂਰੀਆ ਅਤੇ ਬਰਜ ਢਾਹਾਂ ਸਮੇਤ ਕੈਨੇਡਾ ਅਤੇ ਪੰਜਾਬ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਦੌਰਾਨ ਲੇਖਕ ਡਾ. ਗੁਰਦੇਵ ਸਿੰਘ ਅਤੇ ਪ੍ਰੋ. ਗੁਰਭਜਨ ਗਿੱਲ ਦੇ ਵਿਸ਼ੇਸ਼ ਸੰਦੇਸ਼ ਵੀ ਸੰਗਤਾਂ ਨਾਲ ਸਾਂਝੇ ਕੀਤੇ ਗਏ।