ਜਲੰਧਰ : ਜਲੰਧਰ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਕਿਸ਼ਨਪੁਰਾ ਦੇ ਨਾਲ ਲੱਗਦੇ ਬਲਦੇਵ ਨਗਰ ਇਲਾਕੇ ‘ਚ ਵਾਹਨ ਦੀ ਲਪੇਟ ‘ਚ ਆਉਣ ਨਾਲ ਤਿੰਨ ਸਾਲ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਚਾਲਕ ਰੁਕਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਬੱਚੇ ਦੇ ਮੁੰਡਣ ਲਈ ਧਾਰਮਿਕ ਸਥਾਨ ‘ਤੇ ਜਾ ਰਹੇ ਸਨ। ਸਾਰੇ ਤਿਆਰ ਹੋ ਕੇ ਬੱਸ ਲਈ ਬਾਹਰ ਆ ਰਹੇ ਸੀ ਕਿ ਬੱਚਾ ਪਹਿਲਾਂ ਬਹਾਰ ਆ ਗਿਆ, ਜਿਸ ਨੂੰ ਇੱਕ ਚਿੱਟੀ ਕਾਰ ਨੇ ਕੁਚਲ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਾਰ ਚਾਲਕ ਦਾ ਪਿੱਛਾ ਕੀਤਾ ਪਰ ਉਹ ਦਾਮੋਰੀਆ ਪੁਲ ਵੱਲ ਭੱਜ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਕੈਮਰੇ ‘ਚ ਉਕਤ ਕਾਰ ਦਾ ਨੰਬਰ ਵੀ ਸਾਹਮਣੇ ਆਇਆ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰਕੇ ਕਾਰਵਾਈ ਕੀਤੀ ਜਾਵੇਗੀ। ਮੌਕੇ ‘ਤੇ ਪਹੁੰਚੇ ਰਾਮਾ ਮੰਡੀ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਕਾਰ ਦਾ ਨੰਬਰ ਸਾਡੇ ਕੋਲ ਆਇਆ ਹੈ। ਉਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।









