ਅਮਰੀਕਾ ‘ਚ ਲਿੰਗ ਤਬਦੀਲੀ ‘ਤੇ ਲੱਗੀ ਪਾਬੰਦੀ

0
425

ਅਮਰੀਕਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੇ ਅਮਰੀਕਾ ‘ਚ 19 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਲਿੰਗ ਬਦਲਣ ‘ਤੇ ਪਾਬੰਦੀ ਲਗਾਉਣ ਦੇ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ।

ਟਰੰਪ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਅਮਰੀਕਾ ਦੀ ਨੀਤੀ ਹੈ ਕਿ ਉਹ ਕਿਸੇ ਬੱਚੇ ਦੇ ਇਕ ਲਿੰਗ ਤੋਂ ਦੂਜੇ ਲਿੰਗ ਵਿਚ ਅਖੌਤੀ ‘ਤਬਦੀਲੀ’ ਲਈ ਫੰਡ, ਸਪਾਂਸਰ, ਪ੍ਰੋਤਸਾਹਨ, ਸਹਾਇਤਾ ਜਾਂ ਸਮਰਥਨ ਨਾ ਕਰੇ ਅਤੇ ਇਨ੍ਹਾਂ ਵਿਨਾਸ਼ਕਾਰੀ ਅਤੇ ਜੀਵਨ ਬਦਲਣ ਵਾਲੀਆਂ ਪ੍ਰਕਿ ਰਿਆਵਾਂ ਨੂੰ ਰੋਕਣ ਜਾਂ ਸੀਮਤ ਕਰਨ ਵਾਲੇ ਸਾਰੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰੇਗਾ। ’’

ਟਰਾਂਸਜੈਂਡਰਾਂ ਲਈ ਬਾਈਡੇਨ ਪ੍ਰਸ਼ਾਸਨ ਦੀਆਂ ਨਿਰਧਾਰਤ ਨੀਤੀਆਂ ਨੂੰ ਬਦਲਣ ਦੀ ਟਰੰਪ ਦੀ ਇਹ ਤਾਜ਼ਾ ਕੋਸ਼ਿਸ਼ ਹੈ। ਟਰੰਪ ਨੇ ਸੋਮਵਾਰ ਨੂੰ ਪੈਂਟਾਗਨ ਨੂੰ ਇਕ ਸਮੀਖਿਆ ਕਰਨ ਦਾ ਆਦੇਸ਼ ਦਿੱਤਾ ਸੀ ਜਿਸ ਨਾਲ ਟਰਾਂਸਜੈਂਡਰ ਲੋਕਾਂ ਨੂੰ ਫੌਜੀ ਸੇਵਾ ਤੋਂ ਰੋਕਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here