ਦੱਖਣੀ ਕੋਰੀਆ ਦੇ ਹਵਾਈ ਅੱਡੇ ‘ਤੇ ਜਹਾਜ਼ ਨੂੰ ਲੱਗੀ ਅੱਗ, ਇੱਕ ਯਾਤਰੀ ਨੂੰ ਲੱਗੀ ਸੱਟ

0
75

ਦੱਖਣੀ ਕੋਰੀਆ : ਦੱਖਣੀ ਕੋਰੀਆ ਦੀ ਏਅਰ ਬੁਸਾਨ ਏਅਰਲਾਈਨਜ਼ ਦੇ ਇਕ ਏਅਰਬੱਸ ਜਹਾਜ਼ ਨੂੰ ਬੀਤੇ ਦਿਨ ਗਿਮਹੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਗ ਲੱਗਣ ਕਾਰਨ ਨੁਕਸਾਨ ਪਹੁੰਚਿਆ। ਜਹਾਜ਼ ਹਾਂਗਕਾਂਗ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਸਾਰੇ 169 ਯਾਤਰੀਆਂ ਅਤੇ ਚਾਲਕ ਦਲ ਦੇ 7 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ, ਇਕ ਯਾਤਰੀ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ ਭੇਜਿਆ ਗਿਆ। ਅੱਗ ਜਹਾਜ਼ ਦੇ ਪਿਛਲੇ ਹਿੱਸੇ ‘ਚ ਲੱਗੀ ਸੀ।

ਇਹ ਘਟਨਾ ਇੱਕ ਘਾਤਕ ਹਵਾਈ ਹਾਦਸੇ ਦੇ ਇੱਕ ਮਹੀਨੇ ਬਾਅਦ ਵਾਪਰੀ ਹੈ। ਇਸ ਹਾਦਸੇ ‘ਚ ਬੈਂਕਾਕ ਤੋਂ ਆ ਰਿਹਾ ਜੇਜੂ ਏਅਰ ਦਾ ਜਹਾਜ਼ ਮੁਆਨ ਹਵਾਈ ਅੱਡੇ ਦੇ ਰਨਵੇ ‘ਤੇ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ‘ਚ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਗਈ ਸੀ। ਏਅਰ ਬੁਸਾਨ ਦੱਖਣੀ ਕੋਰੀਆ ਦੀ ਏਸ਼ੀਆਨਾ ਏਅਰਲਾਈਨਜ਼ ਦਾ ਹਿੱਸਾ ਹੈ, ਜਿਸ ਨੂੰ ਦਸੰਬਰ ਵਿਚ ਕੋਰੀਅਨ ਏਅਰ ਨੇ ਖਰੀਦਿਆ ਸੀ। ਇਹ ਜਹਾਜ਼ ਏਅਰਬੱਸ ਏ 321 ਮਾਡਲ ਦਾ ਸੀ ਅਤੇ ਏਅਰਬੱਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।

LEAVE A REPLY

Please enter your comment!
Please enter your name here