ਲਖਨਊ: ਨਵੇਂ ਸਾਲ ਦੇ ਮੌਕੇ ‘ਤੇ ਯੋਗੀ ਸਰਕਾਰ ਨੇ 52 ਆਈ.ਪੀ.ਐਸ. ਅਧਿਕਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉੱਤਰ ਪ੍ਰਦੇਸ਼ ਕੇਡਰ (Uttar Pradesh Cadre) ਦੇ 52 ਆਈ.ਪੀ.ਐਸ. ਅਧਿਕਾਰੀਆਂ ਨੂੰ ਤਰੱਕੀ ਮਿਲੀ ਹੈ। ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀਆਂ ਦੀ ਇਸ ਸੂਚੀ ਵਿੱਚ ਦੀਪੇਸ਼ ਜੁਨੇਜਾ, ਲਕਸ਼ਮੀ ਸਿੰਘ, ਪ੍ਰਸ਼ਾਂਤ ਕੁਮਾਰ-2, ਨੀਲਬਜਾ ਚੌਧਰੀ ਵਰਗੇ ਕਈ ਵੱਡੇ ਚਿਹਰੇ ਸ਼ਾਮਲ ਹਨ।
ਸਾਲ 2025 ਦੀ ਸ਼ੁਰੂਆਤ ਵਿੱਚ ਯੂ.ਪੀ ਦੇ 52 ਆਈ.ਪੀ.ਐਸ. ਅਧਿਕਾਰੀਆਂ ਨੂੰ ਤਰੱਕੀ ਮਿਲੀ ਹੈ। ਇਨ੍ਹਾਂ ਵਿੱਚੋਂ 1992 ਬੈਚ ਦੇ ਆਈ.ਪੀ.ਐਸ. ਅਧਿਕਾਰੀ ਦੀਪੇਸ਼ ਜੁਨੇਜਾ ਨੂੰ ਤਰੱਕੀ ਦੇ ਕੇ ਡੀ.ਜੀ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਡੀ.ਜੀ ਸੀ.ਬੀ.ਸੀ.ਆਈ.ਡੀ. ਐਸ.ਐਨ. ਸਾਬਤ ਦੇ 31 ਦਸੰਬਰ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਦੀਪੇਸ਼ ਜੁਨੇਜਾ ਨੂੰ ਤਰੱਕੀ ਦੇ ਕੇ ਡੀ.ਜੀ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ।
ਜਦੋਂ ਕਿ 2000 ਬੈਚ ਦੇ ਆਈ.ਪੀ.ਐਸ. ਅਧਿਕਾਰੀਆਂ- ਲਕਸ਼ਮੀ ਸਿੰਘ, ਪ੍ਰਸ਼ਾਂਤ ਕੁਮਾਰ ਦੂਜੇ ਅਤੇ ਨੀਲਬਜਾ ਚੌਧਰੀ ਨੂੰ ਏ.ਡੀ.ਜੀ. ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਸਾਲ 2007 ਬੈਚ ਦੇ 9 ਅਧਿਕਾਰੀਆਂ ਨੂੰ ਡੀ.ਆਈ.ਜੀ. ਤੋਂ ਆਈ.ਜੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਇਸ ਸੂਚੀ ਵਿੱਚ ਅਮਿਤ ਪਾਠਕ, ਜੋਗਿੰਦਰ ਕੁਮਾਰ, ਰਵੀ ਸ਼ੰਕਰ ਛਵੀ, ਵਿਨੋਦ ਕੁਮਾਰ ਸਿੰਘ, ਭਾਰਤੀ ਸਿੰਘ, ਵਿਪਨ ਕੁਮਾਰ ਮਿਸ਼ਰਾ, ਰਾਕੇਸ਼ ਪ੍ਰਕਾਸ਼ ਸਿੰਘ, ਯੋਗੇਸ਼ ਸਿੰਘ ਅਤੇ ਗੀਤਾ ਸਿੰਘ ਦੇ ਨਾਂ ਸ਼ਾਮਲ ਹਨ।
25 ਆਈ.ਪੀ.ਐਸ. ਐਸ.ਐਸ.ਪੀ. ਤੋਂ ਬਣੇ ਡੀ.ਆਈ.ਜੀ.
ਸਾਲ 2011 ਬੈਚ ਦੇ 25 ਆਈ.ਪੀ.ਐਸ. ਅਫਸਰਾਂ ਨੂੰ ਇਕੱਠੇ ਤਰੱਕੀ ਮਿਲੀ ਹੈ। ਸਾਰੇ 25 ਅਧਿਕਾਰੀਆਂ ਨੂੰ ਐਸ.ਐਸ.ਪੀ. ਤੋਂ ਡੀ.ਆਈ.ਜੀ. ਤੱਕ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸ਼ੈਲੇਸ਼ ਕੁਮਾਰ ਪਾਂਡੇ, ਅਜੈ ਕੁਮਾਰ, ਅਭਿਸ਼ੇਕ ਸਿੰਘ, ਦੇਵ ਰੰਜਨ ਵਰਮਾ, ਰਾਜੇਸ਼ ਐਸ, ਹੇਮੰਤ ਕੁਟਿਆਲ, ਸ਼ਾਲਿਨੀ, ਸਵਪਨਿਲ ਮਮਗਈ, ਡੀ ਪ੍ਰਦੀਪ ਕੁਮਾਰ, ਅਰੁਣ ਕੁਮਾਰ ਸ੍ਰੀਵਾਸਤਵ, ਸੂਰਿਆਕਾਂਤ ਤ੍ਰਿਪਾਠੀ, ਵਿਕਾਸ ਕੁਮਾਰ ਵੈਦਿਆ, ਰਾਜੇਸ਼ ਕੁਮਾਰ ਸਕਸੈਨਾ, ਅਰਵਿੰਦ ਚਤੁਰਵੇਦੀ, ਡਾ. , ਅਲੋਕ ਪ੍ਰਿਯਾਦਰਸ਼ੀ , ਸੁਨੀਤਾ ਸਿੰਘ , ਰਾਜੇਸ਼ ਕੁਮਾਰ ਸਿੰਘ , ਸੁਧਾ ਸਿੰਘ , ਦਿਨੇਸ਼ ਸਿੰਘ , ਕਮਲਾ ਪ੍ਰਸਾਦ ਯਾਦਵ , ਰਾਮਬਦਨ ਸਿੰਘ, ਅਰਵਿੰਦ ਕੁਮਾਰ ਮੌਰੀਆ, ਤੇਜ ਸਵਰੂਪ ਸਿੰਘ, ਸੁਭਾਸ਼ ਚੰਦਰ ਸ਼ਾਕਿਆ ਅਤੇ ਹਿਰਦੇਸ਼ ਕੁਮਾਰ ਸ਼ਾਮਲ ਹਨ। ਇਸਦੇ ਨਾਲ ਹੀ 2012 ਬੈਚ ਦੇ 13 ਆਈ.ਪੀ.ਐੱਸ ਅਧਿਕਾਰੀਆਂ ਨੂੰ ਐੱਸ.ਪੀ. ਤੋਂ ਕਾਲਰ ਬੈਂਡ ਐੱਸ.ਐੱਸ.ਪੀ. ਦੇ ਪਦ ‘ਤੇ ਤਰੱਕੀ ਦਿੱਤੀ ਗਈ ਹੈ ।










