HomePunjabਔਰਤਾਂ ਦੇ ਉੱਦਮ ਤੇ ਪੇਂਡੂ ਰੋਜ਼ੀ-ਰੋਟੀ ਨੂੰ ਹੁਲਾਰਾ ਦੇਣ ਲਈ, 25 ਸਵੈ-ਸਹਾਇਤਾ...

ਔਰਤਾਂ ਦੇ ਉੱਦਮ ਤੇ ਪੇਂਡੂ ਰੋਜ਼ੀ-ਰੋਟੀ ਨੂੰ ਹੁਲਾਰਾ ਦੇਣ ਲਈ, 25 ਸਵੈ-ਸਹਾਇਤਾ ਸਮੂਹਾਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਵੰਡੇ

ਪਟਿਆਲਾ: ਸਟੇਟ ਬੈਂਕ ਆਫ਼ ਇੰਡੀਆ ਨੇ ਗ੍ਰਾਮ ਪੰਚਾਇਤ ਜੱਸੋਵਾਲ ਲਈ, ਐਸ.ਬੀ.ਆਈ. ਦੇ ‘ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ’ (ਆਰਸੇਟੀ), ਪਟਿਆਲਾ ਵਿਖੇ ਰਾਜ-ਪੱਧਰੀ ‘ਜਨ ਸੁਰੱਖਿਆ ਸੈਚੁਰੇਸ਼ਨ ਮੁਹਿੰਮ’ ਪ੍ਰੋਗਰਾਮ ਕਰਵਾਇਆ। 31 ਦਸੰਬਰ, 2026 ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਉਦੇਸ਼ ਹਰੇਕ ਯੋਗ ਨਾਗਰਿਕ ਤੱਕ ਸਮਾਜਿਕ ਸੁਰੱਖਿਆ ਲਾਭ ਪਹੁੰਚਾਉਣਾ ਹੈ।

ਇਸ ਮੌਕੇ ਆਰ.ਬੀ.ਆਰੀ., ਐਸ.ਬੀ.ਆਈ., ਨਬਾਰਡ, ਹੋਰ ਬੈਂਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪਿੰਡ ਵਾਸੀ ਅਤੇ ‘ਸਵੈ-ਸਹਾਇਤਾ ਸਮੂਹਾਂ’ ਦੇ ਨੁਮਾਇੰਦੇ ਵੀ ਮੌਜੂਦ ਸਨ।

ਪ੍ਰਮੁੱਖ ਸ਼ਖਸੀਅਤਾਂ ਵਿੱਚ ਵਿਵੇਕ ਸ੍ਰੀਵਾਸਤਵ, ਖੇਤਰੀ ਨਿਰਦੇਸ਼ਕ, ਆਰ.ਬੀ.ਆਈ.; ਅਮਰੇਸ਼ ਕੁਮਾਰ ਝਾਅ, ਮੁੱਖ ਜਨਰਲ ਮੈਨੇਜਰ, ਐਸ.ਬੀ.ਆਈ.; ਮਨੋਹਰ ਲਾਲ, ਜਨਰਲ ਮੈਨੇਜਰ, ਨਬਾਰਡ; ਅਤੇ ਡਿਪਟੀ ਕਮਿਸ਼ਨਰ, ਪਟਿਆਲਾ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਆਰ. ਮੁਕਿਲਨ ਸ਼ਾਮਲ ਹੋਏ। ਹੋਰ ਭਾਗੀਦਾਰਾਂ ਵਿੱਚ ਸ਼੍ਰੀ ਰਾਮ ਬਾਬੂ ਮਿਸ਼ਰਾ, ਡੀ.ਜੀ.ਐਮ., ਕੈਨਰਾ ਬੈਂਕ; ਆਰ. ਕੇ. ਮੀਨਾ, ਡੀ.ਜੀ.ਐਮ., ਪੀ.ਐਨ.ਬੀ. ਅਤੇ ਕਨਵੀਨਰ, ਐਸ.ਐਲ.ਬੀ.ਸੀ. ਪੰਜਾਬ, ਵਿਜੇ ਬਿਹਾਰੀ ਪ੍ਰਸਾਦ, ਡੀ.ਜੀ.ਐਮ. ਪੀ.ਐਨ.ਬੀ., ਸੁਸ਼੍ਰੀ ਉਪਾਸਨਾ ਸਿੰਘ, ਏ.ਜੀ.ਐਮ., ਪੀ.ਐਸ.ਬੀ., ਵਿਕਾਸ ਭੱਲਾ, ਡੀ.ਐਮ, ਪੀ.ਸੀ.ਸੀ.ਬੀ., ਸੁਸ਼੍ਰੀ ਪਰਵਿੰਦਰ ਨਾਗਰਾ, ਏ.ਜੀ.ਐਮ. ਨਬਾਰਡ; ਰਵੀ ਸ਼ੰਕਰ, ਏ.ਜੀ.ਐਮ., ਐਸ.ਬੀ.ਆਈ., ਚੰਡੀਗੜ੍ਹ; ਅਤੇ ਸ਼੍ਰੀ ਵਿਨੈ ਕੁਮਾਰ, ਮੁੱਖ ਮੈਨੇਜਰ, ਐਸ.ਬੀ.ਆਈ. ਮੋਹਾਲੀ ਸ਼ਾਮਲ ਸਨ।

ਇਹ ਮੁਹਿੰਮ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਅਧੀਨ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੌਰਾਨ ‘ਸਾਈਬਰ ਸੁਰੱਖਿਆ’ ਬਾਰੇ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਿੰਡ ਵਾਸੀਆਂ ਨੂੰ ਬੈਂਕਿੰਗ ਵੇਰਵਿਆਂ ਦੀ ਸੁਰੱਖਿਆ ਕਰਨ, ਸ਼ੱਕੀ ਲਿੰਕਾਂ ਤੋਂ ਬਚਣ ਅਤੇ ਧੋਖਾਧੜੀ ਦੀ ਤੁਰੰਤ ਰਿਪੋਰਟ ਕਰਨ ਬਾਰੇ ਜਾਗਰੂਕ ਕੀਤਾ ਗਿਆ।

ਔਰਤਾਂ ਦੇ ਉੱਦਮ ਅਤੇ ਪੇਂਡੂ ਰੋਜ਼ੀ-ਰੋਟੀ ਨੂੰ ਹੁਲਾਰਾ ਦੇਣ ਲਈ, 25 ਸਵੈ-ਸਹਾਇਤਾ ਸਮੂਹਾਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਵੰਡੇ ਗਏ। ਰੀਨਾ ਰਾਣੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਐਨ.ਆਰ.ਐਲ. ਐਮ, ਪਟਿਆਲਾ ਨੇ ਇਸ ਪਹਿਲਕਦਮੀ ਵਿੱਚ ਸਹਿਯੋਗ ਦਿੱਤਾ।

ਇਹ ਪ੍ਰੋਗਰਾਮ ਜਸਵਿੰਦਰ ਸ਼ਰਮਾ, ਲੀਡ ਜ਼ਿਲ੍ਹਾ ਮੈਨੇਜਰ, ਪਟਿਆਲਾ ਅਤੇ ਸੰਜੀਵ ਅਗਰਵਾਲ, ਡਾਇਰੈਕਟਰ, ਐਸ.ਬੀ.ਆਈ. ਆਰਸੇਟੀ ਪਟਿਆਲਾ ਨੇ ਕਰਵਾਇਆ। ਰਾਜੇਸ਼ ਕੁਮਾਰ ਕੋਂਡਲ, ਖੇਤਰੀ ਪ੍ਰਬੰਧਕ, ਐਸ.ਬੀ.ਆਈ-3, ਪਟਿਆਲਾ, ਅਜੈ ਸਿੰਘ, ਖੇਤਰੀ ਪ੍ਰਬੰਧਕ, ਐਸ.ਬੀ.ਆਈ. -4, ਪਟਿਆਲਾ ਨੇ ਧੰਨਵਾਦੀ ਸ਼ਬਦ ਕਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments