ਲੁਧਿਆਣਾ : ਲੁਧਿਆਣਾ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ (ਪੱਛਮੀ) ਵਿਧਾਨ ਸਭਾ ਉਪ-ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ ਕਈ ਵਾਰਡਾਂ ਦਾ ਦੌਰਾ ਕਰਕੇ ਆਪਣੀ ਮੁਹਿੰਮ ਤੇਜ਼ ਕੀਤੀ। ਉਨ੍ਹਾਂ ਨੇ 19 ਜੂਨ ਦੀਆਂ ਚੋਣਾਂ ਲਈ ਵੋਟਰਾਂ ਨਾਲ ਜੁੜਨ ਅਤੇ ਸਮਰਥਨ ਮੰਗਣ ਲਈ ਅਗਰ ਨਗਰ, ਬਲਾਕ-ਏ (ਵਾਰਡ ਨੰ. 59), ਰਿਸ਼ੀ ਨਗਰ, ਐਫ ਬਲਾਕ (ਵਾਰਡ ਨੰ. 62) ਅਤੇ ਵਾਰਡ ਨੰ. 69 ਵਿੱਚ ਕਈ ਚੋਣ ਮੀਟਿੰਗਾਂ ਕੀਤੀਆਂ।
ਅਗਰ ਨਗਰ (ਵਾਰਡ ਨੰ. 59) ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ, ਅਰੋੜਾ ਨੇ ਵੋਟਰਾਂ ਨੂੰ ਈ.ਵੀ.ਐਮ ‘ਤੇ ਨੰਬਰ 1 ‘ਤੇ ਰੱਖੇ ਝਾੜੂ ਦੇ ਨਿਸ਼ਾਨ ‘ਤੇ ਕਲਿੱਕ ਕਰਕੇ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਕਿਹਾ, “ਆਓ ਆਪਾਂ ਮਿਲ ਕੇ ਲੁਧਿਆਣਾ ਪੱਛਮੀ ਨੂੰ ਚੌਗੁਣੀ ਤਰੱਕੀ ਵੱਲ ਲੈ ਜਾਈਏ।” ਇਸ ਮੌਕੇ ‘ਤੇ ਐਲਆਈਟੀ ਦੇ ਚੇਅਰਮੈਨ ਤਰਸੇਮ ਭਿੰਡਰ, ਵਾਰਡ ਇੰਚਾਰਜ ਜਤਿੰਦਰ ਖੰਗੂੜਾ ਅਤੇ ਕੌਂਸਲਰ ਪ੍ਰਦੀਪ ਸ਼ਰਮਾ ਵੀ ਮੌਜੂਦ ਸਨ।
ਵਾਰਡ ਨੰ. 69 ਵਿਖੇ, ਅਰੋੜਾ ਨੇ ਸ਼੍ਰੀ ਆਤਮਾਨੰਦ ਜੈਨ ਸਭਾ ਵੱਲੋਂ ਆਯੋਜਿਤ ਇੱਕ ਕਮਿਊਨਿਟੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ, “ਲੋਕਾਂ ਦਾ ਪਿਆਰ, ਵਿਸ਼ਵਾਸ ਅਤੇ ਉਤਸ਼ਾਹ ਮੈਨੂੰ ਲੁਧਿਆਣਾ ਲਈ ਹੋਰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ।” ਇਸ ਸਮਾਗਮ ਵਿੱਚ ਵਿਧਾਇਕ ਜਗਦੀਪ ਕੰਬੋਜ, ਐਲਆਈਟੀ ਚੇਅਰਮੈਨ ਤਰਸੇਮ ਸਿੰਘ ਭਿੰਡਰ, ਵਾਰਡ ਇੰਚਾਰਜ ਬਿੱਟੂ ਭੁੱਲਰ, ਕੌਂਸਲਰ ਮਨਿੰਦਰ ਘੁੰਮਣ, ਭਾਰਤ ਭੂਸ਼ਣ ਭਾਰਤੀ ਜੈਨ ਅਤੇ ਸੁਨੀਲ ਜੈਨ ਸਮੇਤ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।