ਦੇਹਰਾਦੂਨ : ਦੇਹਰਾਦੂਨ ਵਿੱਚ ਭਾਰੀ ਮੀਂਹ ਪੈਣ ਕਰਕੇ ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਤੱਕ ਦਾ ਪੈਦਲ ਰਸਤਾ ਜੰਗਲ ਚੱਟੀ ਦੇ ਨੇੜੇ ਬੰਦ ਹੋ ਗਿਆ, ਜਿਸ ਤੋਂ ਬਾਅਦ ਯਾਤਰਾ ਰੋਕ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ ਰੁਦਰਪ੍ਰਯਾਗ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਕਰਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨ ਨਿਰਦੇਸ਼ਕ ਬਿਕਰਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 16 ਅਤੇ 17 ਤਰੀਕ ਨੂੰ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਰ ਖਾਸ ਕਰਕੇ ਰੁਦਰਪ੍ਰਯਾਗ, ਬਾਗੇਸ਼ਵਰ, ਉੱਤਰਕਾਸ਼ੀ ਅਤੇ ਨੈਨੀਤਾਲ ਵਿੱਚ ਭਾਰੀ ਮੀਂਹ ਪਵੇਗਾ।
ਮੌਸਮ ਨਿਰਦੇਸ਼ਕ ਨੇ ਕਿਹਾ ਕਿ ਉੱਤਰਾਖੰਡ ਵਿੱਚ ਭਾਰੀ ਮੀਂਹ ਲਈ ਯੈਲੋ ਅਲਰਟ ਹੈ, ਜਿਸ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਮੌਸਮ ਨਿਰਦੇਸ਼ਕ ਨੇ ਲੋਕਾਂ ਨੂੰ ਗੱਡੇ ਤੋਂ ਦੂਰ ਰਹਿਣ ਅਤੇ ਸਬਰ ਬਣਾਈ ਰੱਖਣ ਦੀ ਅਪੀਲ ਕੀਤੀ ਹੈ।