ਤਹਿਰਾਨ : ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਈਰਾਨੀ ਸ਼ਹਿਰ ਸ਼ਿਰਾਜ਼ ਵਿੱਚ ਅੱਜ ਸਵੇਰੇ ਕੰਮ ‘ਤੇ ਜਾਂਦੇ ਸਮੇਂ ਇੱਕ ਜੱਜ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਰਕਾਰੀ ਸਮਾਚਾਰ ਏਜੰਸੀ IRNA ਨੇ ਦਿੱਤੀ ਹੈ। ਇਸ ਹੱਤਿਆ ਨੂੰ “ਅੱਤਵਾਦੀ ਕਾਰਵਾਈ” ਦੱਸਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਿੱਚ ਸ਼ਾਮਲ ਦੋ ਅਣਪਛਾਤੇ ਹਮਲਾਵਰ ਅਜੇ ਵੀ ਫਰਾਰ ਹਨ।
ਰਿਪੋਰਟ ਵਿੱਚ ਦੱਸਿਆ ਹੈ ਕਿ ਜੱਜ ਦੀ ਪਛਾਣ ਇਹਸੋਮ ਬਘੇਰੀ (38) ਵਜੋਂ ਹੋਈ ਹੈ, ਜੋ ਸ਼ਹਿਰ ਦੇ ਨਿਆਂਇਕ ਵਿਭਾਗ ਵਿੱਚ ਕੰਮ ਕਰਦਾ ਸੀ। ਬਘੇਰੀ ਪਹਿਲਾਂ ‘ਇਨਕਲਾਬੀ’ ਅਦਾਲਤ ਵਿੱਚ ਇੱਕ ਸਰਕਾਰੀ ਵਕੀਲ ਵਜੋਂ ਸੇਵਾ ਨਿਭਾਉਂਦੇ ਸਨ। ਸੁਰੱਖਿਆ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ‘ਇਨਕਲਾਬੀ’ ਅਦਾਲਤ ਵਿੱਚ ਹੁੰਦੀ ਹੈ। ਕਿਸੇ ਵੀ ਸਮੂਹ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਈਰਾਨ ਵਿੱਚ ਪਹਿਲਾਂ ਵੀ ਜੱਜਾਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।