Home ਸੰਸਾਰ ਅਮਰੀਕਾ ਰਾਸ਼ਟਰਪਤੀ ਨੇ ਕੀਤਾ ਨਵੀਂ ਨੀਤੀ ਦਾ ਐਲਾਨ, ਕਈ ਦੇਸ਼ਾਂ ਨੂੰ ਮਿਲੀ...

ਅਮਰੀਕਾ ਰਾਸ਼ਟਰਪਤੀ ਨੇ ਕੀਤਾ ਨਵੀਂ ਨੀਤੀ ਦਾ ਐਲਾਨ, ਕਈ ਦੇਸ਼ਾਂ ਨੂੰ ਮਿਲੀ ਰਾਹਤ

0

ਅਮਰੀਕਾ : ਅਮਰੀਕੀ ਰਾਸ਼ਟਰਪਤੀ ਨੇ ਦੁਨੀਆ ਦੇ ਦਰਜਨਾਂ ਦੇਸ਼ਾਂ ਵਿਰੁੱਧ ਨਵੀਂ ਟੈਰਿਫ ਨੀਤੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਦੇ ਇਸ ਐਲਾਨ ਤੋਂ ਬਾਅਦ ਦੁਨੀਆ ਵਿੱਚ ਆਰਥਿਕ ਮੰਦੀ ਦਾ ਡਰ ਪ੍ਰਗਟਾਇਆ ਜਾਣ ਲੱਗਾ। ਪਰ ਅਮਰੀਕੀ ਰਾਸ਼ਟਰਪਤੀ ਨੇ ਨਵੀਂ ਟੈਰਿਫ ਨੀਤੀ ਦੇ ਐਲਾਨ ਤੋਂ ਸਿਰਫ਼ ਇੱਕ ਹਫ਼ਤੇ ਬਾਅਦ, ਇਸਨੂੰ 90 ਦਿਨਾਂ ਲਈ ਮੁਅੱਤਲ ਕਰ ਦਿੱਤਾ। ਜਿਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੂੰ ਰਾਹਤ ਮਿਲੀ ਹੈ।

ਹਾਲਾਂਕਿ, ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਨੂੰ ਲੈ ਕੇ ਵਿਵਾਦ ਲੰਬੇ ਸਮੇਂ ਤੱਕ ਚੱਲਿਆ, ਜੋ ਕਿ ਪਿਛਲੇ ਹਫ਼ਤੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਮਝੌਤਾ ਹੋਣ ਤੋਂ ਬਾਅਦ ਹੱਲ ਹੋ ਗਿਆ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ‘ਤੇ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੇ ਸਾਰੇ ਉਤਪਾਦਾਂ ‘ਤੇ 50% ਟੈਰਿਫ ਲਗਾਇਆ ਜਾਵੇਗਾ ਜਦੋਂ ਤੱਕ ਇਹ ਉਤਪਾਦ ਅਮਰੀਕਾ ਵਿੱਚ ਨਹੀਂ ਬਣਾਏ ਜਾਂਦੇ।

ਟਰੰਪ ਇਸ ਨੂੰ 1 ਜੂਨ ਤੋਂ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਇੱਕ ਰਿਪੋਰਟ ਦੇ ਅਨੁਸਾਰ, ਟਰੰਪ ਯੂਰਪੀਅਨ ਯੂਨੀਅਨ ਨਾਲ ਵਪਾਰ ਸਮਝੌਤੇ ਦੇ ਅੱਗੇ ਵਧਣ ਵਿੱਚ ਅਸਫਲ ਰਹਿਣ ‘ਤੇ ਨਾਰਾਜ਼ ਹਨ। ਯੂਰਪੀਅਨ ਯੂਨੀਅਨ ਨੇ ਆਪਸੀ ਸਮਝੌਤੇ ਨਾਲ ਸਾਰੇ ਟੈਰਿਫਾਂ ਨੂੰ ਜ਼ੀਰੋ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਦੋਂ ਕਿ ਟਰੰਪ ਸਾਰੇ ਆਯਾਤ ‘ਤੇ 10% ਟੈਰਿਫ ਲਗਾਉਣ ਦੀ ਗੱਲ ਤੇ ਅਡੋਲ ਹਨ। ਟਰੰਪ ਨੇ ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਸਪੱਸ਼ਟ ਕੀਤਾ ਕਿ ਉਹ ਯੂਰਪੀਅਨ ਯੂਨੀਅਨ ਨਾਲ ਕੋਈ ਸਮਝੌਤਾ ਨਹੀਂ ਚਾਹੁੰਦੇ। ਜੇਕਰ ਕੰਪਨੀਆਂ ਅਮਰੀਕਾ ਵਿੱਚ ਨਿਵੇਸ਼ ਕਰਦੀਆਂ ਹਨ, ਤਾਂ ਉਹ ਟੈਰਿਫ ਨੂੰ ਟਾਲ ਸਕਦੇ ਹਨ।

ਯੂਰਪੀਅਨ ਯੂਨੀਅਨ ਨੇ ਟਰੰਪ ਨੂੰ ਦਿੱਤਾ ਢੁੱਕਵਾਂ ਜਵਾਬ

ਯੂਰਪੀਅਨ ਯੂਨੀਅਨ (ਈਯੂ) ਦੇ ਕਾਰੋਬਾਰੀ ਮੁਖੀ ਮਾਰੋਸ ਸੇਫਕੋਵਿਕ ਨੇ ਟਰੰਪ ਦੀ ਧਮਕੀ ‘ਤੇ ਕਿਹਾ ਕਿ ਅਸੀਂ ਅਮਰੀਕਾ ਨਾਲ ਸਨਮਾਨ ਨਾਲ ਕਾਰੋਬਾਰ ਕਰਨ ਲਈ ਵਚਨਬੱਧ ਹਾਂ, ਨਾ ਕਿ ਧਮਕਿਆਂ ਨਾਲ ਡਰ ਕੇ। ਸੇਫਕੋਵਿਕ ਨੇ ਕਿਹਾ ਕਿ ਈਯੂ ਅਤੇ ਅਮਰੀਕਾ ਵਿਚਕਾਰ ਬਹੁਤ ਵੱਡਾ ਵਪਾਰ ਹੈ। ਇਹ ਆਪਸੀ ਸਤਿਕਾਰ ਨਾਲ ਚਲਾਣਾ ਚਾਹੀਦਾ ਹੈ, ਧਮਕੀਆਂ ਨਾਲ ਨਹੀਂ। ਅਸੀਂ ਆਪਣੇ ਹਿੱਤਾਂ ਦੀ ਰਾਖੀ ਲਈ ਤਿਆਰ ਹਾਂ। ਤੁਹਾਨੂੰ ਦੱਸ ਦੇਈਏ ਕਿ ਈਵ ਅਤੇ ਅਮਰੀਕਾ ਦੇ ਵਿਚਕਾਰ 900 ਅਰਬ ਡਾਲਰ ਤੋਂ ਵੱਧ ਦਾ ਆਪਸੀ ਵਪਾਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version