ਮੁਜ਼ੱਫਰਨਗਰ: ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ‘ਤੇ ਡੰਡੇ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਇਸ ਦੌਰਾਨ ਸਿਰ ਤੋਂ ਉਨ੍ਹਾਂ ਦੀ ਪੱਗ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਹਿੰਦੂ ਸੰਗਠਨਾਂ ਨੇ ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਸ਼ਹਿਰ ਬੰਦ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਜਲੂਸ ਕੱਢਿਆ ਸੀ। ਇਸ ਦੌਰਾਨ ਰਾਕੇਸ਼ ਟਿਕੈਤ ਮੌਕੇ ‘ਤੇ ਜਲੂਸ ਵਿੱਚ ਪਹੁੰਚੇ। ਜਿੱਥੇ ਹਿੰਦੂ ਸੰਗਠਨ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਹੁਣ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ।
ਅੱਜ ਹੋਵੇਗੀ ਮਹਾਂਪੰਚਾਇਤ
ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ‘ਤੇ ਹਮਲੇ ਤੋਂ ਬਾਅਦ, ਇਕ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ। ਅੱਜ ਯਾਨੀ ਸ਼ਨੀਵਾਰ ਨੂੰ 11 ਵਜੇ, ਮੁਜ਼ੱਫਰਨਗਰ ਦੇ ਸਰਕਾਰੀ ਇੰਟਰ ਕਾਲਜ ਗਰਾਊਂਡ ਵਿੱਚ ਇਕ ਐਮਰਜੈਂਸੀ ਮਹਾਪੰਚਾਇਤ ਬੁਲਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਹਾਪੰਚਾਇਤ ਕਿਸੇ ਪਾਰਟੀ, ਧਰਮ ਜਾਂ ਕਿਸੇ ਖਾਸ ਵਿਅਕਤੀ ਨਾਲ ਸਬੰਧਤ ਨਹੀਂ ਹੋਵੇਗੀ, ਸਗੋਂ ਕਿਸਾਨਾਂ ਦੀ ਪਛਾਣ ਨਾਲ ਸਬੰਧਤ ਇਕ ਫ਼ੈਸਲੇ ਵਾਲੀ ਜਗ੍ਹਾ ਹੋਵੇਗੀ। ਇਸਨੂੰ ‘ਸਨਮਾਨ ਦੀ ਰੱਖਿਆ’ ਦਾ ਮਾਮਲਾ ਦੱਸਿਆ ਗਿਆ ਹੈ।
ਨਰੇਸ਼ ਟਿਕੈਤ ਨੇ ਜਾਰੀ ਕੀਤੀ ਚੇਤਾਵਨੀ
ਇਸ ਘਟਨਾ ਦੀ ਨਿੰਦਾ ਕਰਦੇ ਹੋਏ, ਰਾਸ਼ਟਰੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਕਿਹਾ ਕਿ ਸਾਡੇ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਹੈ। ਅਸੀਂ ਮਰ ਸਕਦੇ ਹਾਂ, ਪਰ ਅਸੀਂ ਆਪਣੇ ਇ ਤਿਹਾਸ ਨੂੰ ਕਲੰਕਿਤ ਨਹੀਂ ਹੋਣ ਦੇਵਾਂਗੇ। ਜੇਕਰ ਪੱਗ ਦੀ ਇੱਜ਼ਤ ਨਹੀਂ ਰਹੀ , ਤਾਂ ਇਸਨੂੰ ਸਾਰਿਆਂ ਦੇ ਸਾਹਮਣੇ ਪੰਚਾਇਤ ਵਿੱਚ ਉਤਾਰ ਦੇਵਾਂਗੇ।