ਅਗਰਤਲਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 5 ਫਰਵਰੀ ਨੂੰ ਤ੍ਰਿਪੁਰਾ ਸਰਕਾਰ ਵਿੱਚ ਮਲਟੀ-ਟਾਸਕਿੰਗ ਸਟਾਫ (ਗਰੇਡ-ਡੀ) ਦੇ ਅਹੁਦਿਆਂ ਲਈ ਚੁਣੇ ਗਏ ਲੋਕਾਂ ਨੂੰ ਨੌਕਰੀ ਦੇ ਸਰਟੀਫਿਕੇਟ ਵੰਡਣਗੇ। 2021 ਵਿੱਚ, ਤ੍ਰਿਪੁਰਾ ਦੇ ਸੰਯੁਕਤ ਭਰਤੀ ਬੋਰਡ (ਜੇ.ਆਰ.ਬੀ.ਟੀ) ਦੁਆਰਾ ਆਯੋਜਿਤ ਪ੍ਰੀਖਿਆਵਾਂ ਰਾਹੀਂ 2,400 ਤੋਂ ਵੱਧ ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ। ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਸਾਹਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ ਕਿ ਜਨਰਲ ਡਿਗਰੀ ਕਾਲਜਾਂ ਨੂੰ ਮਜ਼ਬੂਤ ਕਰਨ ਲਈ ਡਿਗਰੀ ਕਾਲਜਾਂ ਲਈ ਪ੍ਰਿੰਸੀਪਲਾਂ ਦੀਆਂ 13 ਅਸਾਮੀਆਂ ਨੋਟੀਫਾਈ ਕੀਤੀਆਂ ਗਈਆਂ ਹਨ।
ਇਕ ਹੋਰ ਪੋਸਟ ਵਿਚ ਉਨ੍ਹਾਂ ਐਲਾਨ ਕੀਤਾ ਕਿ ਸੂਬੇ ਦੇ ਸਰਕਾਰੀ ਜਨਰਲ ਡਿਗਰੀ ਕਾਲਜਾਂ ਲਈ 201 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਸਾਹਾ ਨੇ ਕੇਂਦਰੀ ਬਜਟ 2025 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਜਟ ਇੱਕ ਸਮਾਵੇਸ਼ੀ ਬਜਟ ਹੈ ਜੋ ਸਬਕਾ ਸਾਥ, ਸਬਕਾ ਵਿਕਾਸ ਦੇ ਵਿਜ਼ਨ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਵਿਲੱਖਣ ਬਜਟ ਹੈ ਅਤੇ ਨੌਜ਼ਵਾਨਾਂ, ਔਰਤਾਂ, ਗਰੀਬਾਂ ਅਤੇ ਕਿਸਾਨਾਂ ਲਈ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਪਾਹ ਦੇ ਉਤਪਾਦਨ ਅਤੇ ਗੁਣਵੱਤਾ ਨੂੰ ਬਣਾਈ ਰੱਖਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਨੌਜ਼ਵਾਨਾਂ ਨੂੰ ਨਵੀਨਤਾਕਾਰੀ ਵਿਚਾਰਾਂ ਨਾਲ ਅੱਗੇ ਵਧਾਉਣ ਲਈ ਸਟਾਰਟਅੱਪ ਇੱਕ ਵਧੀਆ ਪਹਿਲ ਹੈ। ਅਸੀਂ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਦੇ ਸਕਦੇ, ਇਸ ਲਈ ਇਹ ਬਜਟ ਸਟਾਰਟਅੱਪ ‘ਤੇ ਕੇਂਦ੍ਰਤ ਹੈ।