Home ਦੇਸ਼ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਲੈ ਕੇ ਕੀਤੇ ਵਿਸ਼ੇਸ਼ ਪ੍ਰਬੰਧ ,...

ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਲੈ ਕੇ ਕੀਤੇ ਵਿਸ਼ੇਸ਼ ਪ੍ਰਬੰਧ , ਟ੍ਰੈਫਿਕ ਐਡਵਾਈਜ਼ਰੀ ਵੀ ਕੀਤੀ ਜਾਰੀ

0

ਨਵੀਂ ਦਿੱਲੀ : ਭਲਕੇ ਯਾਨੀ 26 ਜਨਵਰੀ ਨੂੰ ਦੇਸ਼ ਭਰ ਵਿੱਚ ਗਣਤੰਤਰ ਦਿਵਸ (Republic Day) ਮਨਾਇਆ ਜਾਵੇਗਾ। ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਬਹੁਤ ਜਾਮ ਲਗਦਾ ਹੈ, ਜਿਸ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਸ ਦੌਰਾਨ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਯਾਤਰੀਆਂ ਨੂੰ ਕਈ ਸੜਕਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਰੂਟ ਡਾਇਵਰਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਸ਼ਹਿਰ ਦੀਆਂ ਕੁਝ ਸਰਹੱਦਾਂ ‘ਤੇ ਦਾਖਲੇ ‘ਤੇ ਪਾਬੰਦੀ ਰਹੇਗੀ।

ਅੱਜ ਰਾਤ 9 ਵਜੇ ਤੋਂ ਲਾਗੂ ਹੋਵੇਗੀ ਇਹ ਪਾਬੰਦੀ 
ਵਧੀਕ ਪੁਲਿਸ ਕਮਿਸ਼ਨਰ (ਟ੍ਰੈਫਿਕ) ਡੀ.ਕੇ ਗੁਪਤਾ ਨੇ ਕਿਹਾ ਕਿ ਅੱਜ ਸ਼ਾਮ ਤੋਂ ਸ਼ਹਿਰ ਦੀਆਂ ਸਰਹੱਦਾਂ ਵਿੱਚ ਦਾਖਲੇ ‘ਤੇ ਪਾਬੰਦੀ ਲੱਗਾ ਦਿੱਤੀ ਜਾਵੇਗੀ। ਗੁਪਤਾ ਨੇ ਕਿਹਾ, ‘ਅਸੀਂ ਇੱਕ ਵਿਸਤ੍ਰਿਤ ਟ੍ਰੈਫਿਕ ਯੋਜਨਾ ਤਿਆਰ ਕੀਤੀ ਹੈ, ਜਿਸ ਦੇ ਅਨੁਸਾਰ ਅੱਜ (25 ਜਨਵਰੀ) ਰਾਤ 9 ਵਜੇ ਤੋਂ ਸਰਹੱਦੀ ਖੇਤਰਾਂ ਵਿੱਚ ਦਾਖਲੇ ‘ਤੇ ਪਾਬੰਦੀ ਰਹੇਗੀ ਅਤੇ ਸਿਰਫ਼ ਜ਼ਰੂਰੀ ਵਾਹਨਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਇਹ ਪਾਬੰਦੀ ਪਰੇਡ ਖ਼ਤਮ ਹੋਣ ਤੱਕ ਲਾਗੂ ਰਹੇਗੀ।’ ਇਸ ਤੋਂ ਇਲਾਵਾ ਵਿਜੇ ਚੌਕ ਤੋਂ ਲਾਲ ਕਿਲ੍ਹੇ ਤੱਕ ਪਰੇਡ ਰੂਟ ਵੱਲ ਜਾਣ ਵਾਲੀਆਂ ਸੜਕਾਂ ‘ਤੇ ਰੂਟ ਬਦਲਾਅ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਰਾਤ 9:15 ਵਜੇ ਤੋਂ ਬਾਅਦ ਸੀ-ਹੈਕਸਾਗਨ ‘ਤੇ ਆਵਾਜਾਈ ਪਾਬੰਦੀ ਲਾਗੂ ਰਹੇਗੀ।

ਰਾਸ਼ਟਰੀ ਯੁੱਧ ਸਮਾਰਕ ਵਿਖੇ ਹੋਵੇਗੀ ਪਰੇਡ
ਪਰੇਡ ਸਵੇਰੇ 10:30 ਵਜੇ ਵਿਜੇ ਚੌਕ ਤੋਂ ਸ਼ੁਰੂ ਹੋ ਕੇ ਲਾਲ ਕਿਲ੍ਹੇ ਵੱਲ ਵੱਧ ਜਾਵੇਗੀ। ਇਸ ਤੋਂ ਪਹਿਲਾਂ ਸਵੇਰੇ 9:30 ਵਜੇ ਇੰਡੀਆ ਗੇਟ ਵਿਖੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਪਰੇਡ ਦਾ ਰੂਟ ਵਿਜੇ ਚੌਕ, ਕਰਤਵਯ ਮਾਰਗ, ਸੀ-ਛੱਤਸਾ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ, ਤਿਲਕ ਮਾਰਗ, ਬਹਾਦਰ ਸ਼ਾਹ ਜ਼ਫਰ ਮਾਰਗ, ਨੇਤਾਜੀ ਸੁਭਾਸ਼ ਮਾਰਗ ਅਤੇ ਲਾਲ ਕਿਲ੍ਹਾ ਹੋਵੇਗਾ।

ਇਨ੍ਹਾਂ ਸੜਕਾਂ ‘ਤੇ ਜਾਰੀ ਰਹਿਣਗੀਆਂ ਆਵਾਜਾਈ ਪਾਬੰਦੀਆਂ 

ਕਰਤਵਯ ਮਾਰਗ : ਅੱਜ ਸ਼ਾਮ 5 ਵਜੇ ਤੋਂ ਪਰੇਡ ਖ਼ਤਮ ਹੋਣ ਤੱਕ ਬੰਦ ਰਹੇਗੀ ਰੋਡ।
ਰਫ਼ੀ ਮਾਰਗ, ਜਨਪਥ ਅਤੇ ਮਾਨ ਸਿੰਘ ਰੋਡ: ਅੱਜ ਰਾਤ 10 ਵਜੇ ਤੋਂ ਆਵਾਜਾਈ ਲਈ ਰਹੇਗਾ ਬੰਦ।
ਸੀ-ਹੈਕਸਾਗਨ ਤੋਂ ਇੰਡੀਆ ਗੇਟ ਤੱਕ: ਭਲਕੇ ਸਵੇਰੇ 9:15 ਵਜੇ ਤੋਂ ਪਰੇਡ ਖ਼ਤਮ ਹੋਣ ਤੱਕ ਰਹੇਗਾ ਬੰਦ।
ਤਿਲਕ ਮਾਰਗ, ਬੀ.ਐਸ.ਜ਼ੈੱਡ. ਮਾਰਗ ਅਤੇ ਸੁਭਾਸ਼ ਮਾਰਗ: ਭਲਕੇ ਸਵੇਰੇ 10:30 ਵਜੇ ਤੋਂ ਦੋਵਾਂ ਪਾਸਿਆਂ ਤੋਂ ਆਵਾਜਾਈ ਰਹੇਗੀ ਬੰਦ।

NO COMMENTS

LEAVE A REPLY

Please enter your comment!
Please enter your name here

Exit mobile version