Home ਦੇਸ਼ ਨੇਪਾਲ ‘ਚ ਅੱਜ ਸਵੇਰੇ 4.8 ਤੀਬਰਤਾ ਦਾ ਆਇਆ ਭੂਚਾਲ,ਜਾਨੀ ਮਾਲ ਤੋਂ ਰਾਹਤ

ਨੇਪਾਲ ‘ਚ ਅੱਜ ਸਵੇਰੇ 4.8 ਤੀਬਰਤਾ ਦਾ ਆਇਆ ਭੂਚਾਲ,ਜਾਨੀ ਮਾਲ ਤੋਂ ਰਾਹਤ

0

ਨੇਪਾਲ : ਨੇਪਾਲ ‘ਚ ਅੱਜ ਸਵੇਰੇ 4.8 ਤੀਬਰਤਾ ਦੇ ਭੂਚਾਲ (An Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਭਾਰਤੀ ਸਮੇਂ ਅਨੁਸਾਰ ਦੁਪਹਿਰ 3:59 ਵਜੇ ਆਇਆ। ਇਸ ਦਾ ਕੇਂਦਰ ਜੁਮਲਾ ਜ਼ਿਲ੍ਹੇ (Jumla District) ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਨੈਸ਼ਨਲ ਸੈਂਟਰ ਆਫ਼ ਸਿਸਮਲੋਜੀ (ਐਨ.ਸੀ.ਐਸ.) ਨੇ ਇਹ ਜਾਣਕਾਰੀ ਦਿੱਤੀ ਅਤੇ ਇਹ ਵੀ ਕਿਹਾ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਯੂ.ਐਸ.ਜੀ.ਐਸ. ਮੁਤਾਬਕ ਭੂਚਾਲ ਦਾ ਕੇਂਦਰ ਜੁਮਲਾ ਜ਼ਿਲ੍ਹੇ ਵਿੱਚ ਸੀ।

ਪਹਾੜੀ ਦੇਸ਼ ਨੇਪਾਲ ਵਿੱਚ ਭੂਚਾਲ ਆਮ ਗੱਲ ਹੈ। ਇੱਥੇ 17 ਅਤੇ 19 ਦਸੰਬਰ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 19 ਦਸੰਬਰ ਨੂੰ ਨੇਪਾਲ ਦੇ ਪਾਰਸ਼ੇ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ 4.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਅਤੇ 17 ਦਸੰਬਰ ਨੂੰ ਮੇਲਬੀਸੌਨੀ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

20 ਦਸੰਬਰ ਨੂੰ ਸਵੇਰੇ 10.29 ਵਜੇ ਤੱਕ ਯੂ.ਐਸ.ਜੀ.ਐਸ. ਅਪਡੇਟ ਦੇ ਅਨੁਸਾਰ, ਜੁਮਲਾ ਤੋਂ 62 ਕਿਲੋਮੀਟਰ ਪੱਛਮ ਉੱਤਰ ਪੱਛਮ ਵਿੱਚ 5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਇਸ ਕਾਰਨ ਆਸਪਾਸ ਦੇ ਜੁਮਲਾ, ਦਿਪਯਾਲ, ਦਾਲੇਖ, ਬੀਰੇਂਦਰਨਗਰ ਅਤੇ ਡਡੇਲਧੁਰਾ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

NO COMMENTS

LEAVE A REPLY

Please enter your comment!
Please enter your name here

Exit mobile version