Home ਹਰਿਆਣਾ ਓਮ ਪ੍ਰਕਾਸ਼ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ ‘ਤੇ ਹਮਲਾ ਕਰਨ ਦਾ ਮਾਮਲਾ...

ਓਮ ਪ੍ਰਕਾਸ਼ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ ‘ਤੇ ਹਮਲਾ ਕਰਨ ਦਾ ਮਾਮਲਾ ਆਇਆ ਸਾਹਮਣੇ

0

ਪੰਚਕੂਲਾ : ਪੰਚਕੂਲਾ ‘ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਬੇਟੇ ਆਸ਼ੂਤੋਸ਼ ਧਨਖੜ (Ashutosh Dhankha) ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਚਕੂਲਾ ਦੇ ਸੈਕਟਰ-14 ਨੇੜੇ ਬੀਤੀ ਦੇਰ ਰਾਤ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਆਸ਼ੂਤੋਸ਼ ਦੀ ਕੁੱਟਮਾਰ ਕੀਤੀ।

ਦੋਸ਼ੀ ਨੇ ਬੇਸਬਾਲ ਬੈਟ ਨਾਲ ਆਸ਼ੂਤੋਸ਼ ਦੇ ਸਿਰ ‘ਤੇ ਕਈ ਵਾਰ ਕੀਤੇ ਅਤੇ ਫਰਾਰ ਹੋ ਗਏ। ਆਸ਼ੂਤੋਸ਼ ਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਆਸ਼ੂਤੋਸ਼ ਧਨਖੜ ਦਾ ਮੈਡੀਕਲ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ। ਸਾਬਕਾ ਸੂਬਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਓਮਪ੍ਰਕਾਸ਼ ਧਨਖੜ ਤੇ ਹੋਰ ਆਗੂ ਮੌਕੇ ’ਤੇ ਪੁੱਜੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

ਦੋਸ਼ੀ ਮੌਕੇ ਤੋਂ ਹੋਏ ਫਰਾਰ

ਜਾਣਕਾਰੀ ਮੁਤਾਬਕ ਆਸ਼ੂਤੋਸ਼ ਆਪਣੀ ਕਾਰ ‘ਚ ਸੈਕਟਰ-12-ਏ ਰੈਲੀ ਚੌਕ ਤੋਂ ਸੈਕਟਰ-14 ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਘਰ ਤੋਂ ਕਰੀਬ 200 ਮੀਟਰ ਪਹਿਲਾਂ ਸਾਹਮਣੇ ਤੋਂ ਇੱਕ ਵਾਹਨ ਨੇ ਓਵਰਟੇਕ ਕੀਤਾ। ਇੱਕ ਗੱਡੀ ਨੇ ਆਸ਼ੂਤੋਸ਼ ਦੀ ਕਾਰ ਦੇ ਪਿੱਛੇ ਗੱਡੀ ਲਗਾ ਲਈ। ਦੋਵਾਂ ਗੱਡੀਆਂ ਵਿੱਚੋਂ ਅੱਧੀ ਦਰਜਨ ਦੇ ਕਰੀਬ ਲੜਕੇ ਉਤਰੇ। ਜਿਸ ਨੇ ਆਸ਼ੂਤੋਸ਼ ਦੀ ਕੁੱਟਮਾਰ ਕੀਤੀ। ਭੀੜ ਇਕੱਠੀ ਹੁੰਦੀ ਦੇਖ ਦੋਸ਼ੀ ਦੋ ਗੱਡੀਆਂ ‘ਚ ਮੌਕੇ ਤੋਂ ਫਰਾਰ ਹੋ ਗਏ।

NO COMMENTS

LEAVE A REPLY

Please enter your comment!
Please enter your name here

Exit mobile version