Home ਹਰਿਆਣਾ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਪੰਜ ਉਮੀਦਵਾਰਾਂ ਦੀ ਸੂਚੀ ਕੀਤੀ...

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਪੰਜ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

0

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਲਈ ਕਾਂਗਰਸ (The Congress) ਨੇ ਬੀਤੀ ਦੇਰ ਰਾਤ ਪੰਜ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਇਸ ਤੋਂ ਪਹਿਲਾਂ ਪਾਰਟੀ ਨੇ 40 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਪਾਰਟੀ ਨੇ ਹਰਿਆਣਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸਚਿਨ ਕੁੰਡੂ ਨੂੰ ਪਾਣੀਪਤ ਦਿਹਾਤੀ ਸੀਟ ਤੋਂ ਅਤੇ ਸੂਬਾ ਯੂਥ ਵਿੰਗ ਦੇ ਬੁਲਾਰੇ ਰੋਹਿਤ ਨਾਗਰ ਨੂੰ ਤਿਗਾਂਵ ਤੋਂ ਉਮੀਦਵਾਰ ਬਣਾਇਆ ਹੈ।

ਇਨ੍ਹਾਂ ਤੋਂ ਇਲਾਵਾ ਕਾਂਗਰਸ ਨੇ ਅੰਬਾਲਾ ਕੈਂਟ ਸੀਟ ਲਈ ਪਰਿਮਲ ਪਰੀ, ਨਰਵਾਣਾ-ਐਸ.ਸੀ ਰਾਖਵੀਂ ਸੀਟ ਲਈ ਸਤਬੀਰ ਡਬਲੀਨ ਅਤੇ ਰਾਣੀਆ ਲਈ ਸਰਵ ਮਿੱਤਰ ਕੰਬੋਜ ਨੂੰ ਉਮੀਦਵਾਰ ਬਣਾਇਆ ਹੈ। ਹਰਿਆਣਾ ਲਈ ਇਹ ਕਾਂਗਰਸ ਦੀ ਚੌਥੀ ਸੂਚੀ ਸੀ ਅਤੇ ਹੁਣ ਤੱਕ ਇਸ ਨੇ 90 ਮੈਂਬਰੀ ਵਿਧਾਨ ਸਭਾ ਲਈ 86 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 12 ਸਤੰਬਰ ਹੈ। ਵਿਧਾਨ ਸਭਾ ਚੋਣਾਂ ਲਈ ਸਿੰਗਲ ਗੇੜ ‘ਚ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ 8 ਅਕਤੂਬਰ ਨੂੰ ਵੋਟਾਂ ਦੇ ਨਤੀਜੇ ਆਉਣਗੇ।

NO COMMENTS

LEAVE A REPLY

Please enter your comment!
Please enter your name here

Exit mobile version