ਹਰਿਆਣਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਅੱਜ ਹਰਿਆਣਾ ਦੇ ਦੌਰੇ ‘ਤੇ ਹਨ। ਉਹ ਦੋ ਥਾਵਾਂ ‘ਤੇ ਰੈਲੀਆਂ ਕਰਨਗੇ। ਪਹਿਲਾ ਭਿਵਾਨੀ ਦੇ ਲੋਹਾਰੂ ਵਿੱਚ ਅਤੇ ਦੂਜੀ ਫਰੀਦਾਬਾਦ ਵਿੱਚ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਅਮਿਤ ਸ਼ਾਹ ਲੋਹਾਰੂ ਦੇ ਰਾਜੀਵ ਗਾਂਧੀ ਸਪੋਰਟਸ ਗਰਾਊਂਡ ‘ਚ ਆਏ ਹਨ। ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
ਇੱਥੇ ਉਹ ਲੋਹਾਰੂ ਤੋਂ ਭਾਜਪਾ ਉਮੀਦਵਾਰ ਜੇ.ਪੀ ਦਲਾਲ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ, ਇਸ ਤੋਂ ਬਾਅਦ ਉਹ ਫਰੀਦਾਬਾਦ ਦੇ ਸੈਕਟਰ 12 ਵਿੱਚ ਰੈਲੀ ਕਰਨਗੇ। ਉਨ੍ਹਾਂ ਦੇ ਇੱਥੇ ਆਉਣ ਦਾ ਸਮਾਂ ਸ਼ਾਮ 4 ਵਜੇ ਹੈ। ਇਸ ਮੌਕੇ ਉਨ੍ਹਾਂ ਨਾਲ ਸੂਬਾ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਸੂਬਾ ਚੋਣ ਸਹਿ-ਇੰਚਾਰਜ ਬਿਪਲਬ ਦੇਬ, ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਅਤੇ ਭਾਜਪਾ ਉਮੀਦਵਾਰ ਮੌਜੂਦ ਰਹਿਣਗੇ।
ਕੁਝ ਦਿਨ ਪਹਿਲਾਂ ਪੀ.ਐਮ ਮੋਦੀ ਨੇ ਕੁਰੂਕਸ਼ੇਤਰ ਵਿੱਚ ਕੀਤੀ ਸੀ ਰੈਲੀ
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਸਤੰਬਰ ਨੂੰ ਕੁਰੂਕਸ਼ੇਤਰ ‘ਚ ਆਪਣੀ ਪਹਿਲੀ ਰੈਲੀ ਕੀਤੀ। ਇੱਥੇ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦਾ ਸ਼ਾਹੀ (ਗਾਂਧੀ) ਪਰਿਵਾਰ ਰਾਖਵਾਂਕਰਨ ਖ਼ਤਮ ਕਰਨ ਜਾ ਰਿਹਾ ਹੈ। ਪਰ ਜਦੋਂ ਤੱਕ ਮੋਦੀ ਹਨ, ਮੈਂ ਰਾਖਵੇਂਕਰਨ ਦੀ ਇੱਕ ਰੂੰ ਵੀ ਲੁੱਟਣ ਨਹੀਂ ਦੇਵਾਂਗਾ। ਪੀ.ਐਮ ਨੇ ਹਰਿਆਣਾ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਥੇ ਕਾਂਗਰਸ ਦੀ ਸਰਕਾਰ ਆਈ ਤਾਂ ਇਸ ਦੀ ਹਾਲਤ ਵੀ ਹਿਮਾਚਲ ਵਰਗੀ ਹੋ ਜਾਵੇਗੀ। ਜਿੱਥੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਵੀ ਆਪਣੀ ਤਨਖਾਹ ਛੱਡਣੀ ਪਈ ਹੈ।