Home ਮਨੋਰੰਜਨ OpenAI ‘ਚ ਆਇਆ ਨਵਾਂ ਟੂਲ, AI ਟੂਲ ਖੁਦ AI ਕੰਟੈਂਟ ਦੀ ਕਰੇਗਾ...

OpenAI ‘ਚ ਆਇਆ ਨਵਾਂ ਟੂਲ, AI ਟੂਲ ਖੁਦ AI ਕੰਟੈਂਟ ਦੀ ਕਰੇਗਾ ਪਛਾਣ

0

ਗੈਜੇਟ ਡੈਸਕ : ਓਪਨਏਆਈ ਦਾ ਚੈਟਜੀਪੀਟੀ (OpenAI’s Chatgpt) ਕਿਸੇ ਵੀ ਵਿਸ਼ੇ ‘ਤੇ ਲੰਬੇ ਲੇਖ ਲਿਖ ਸਕਦਾ ਹੈ, ਕਿਸੇ ਵੀ ਲੇਖ ਨੂੰ ਛੋਟਾ ਕਰ ਸਕਦਾ ਹੈ ਅਤੇ ਇਸ ਨੂੰ ਸਜਾ ਕੇ ਵੀ ਪੁਆਇੰਟਰ ਵਿੱਚ ਲਿਖ ਸਕਦਾ ਹੈ। ChatGPT ਦੀ ਵਰਤੋਂ ਕੰਟੈਂਟ ਮਾਰਕਿਟ ‘ਚ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ ਪਰ ਇਸ ਨੂੰ ਲੈ ਕੇ ਸਵਾਲ ਵੀ ਉੱਠ ਰਹੇ ਹਨ। ਹੁਣ ਖ਼ਬਰ ਹੈ ਕਿ OpenAI ਅਜਿਹੇ ਟੂਲ ‘ਤੇ ਕੰਮ ਕਰ ਰਿਹਾ ਹੈ, ਜਿਸ ਤੋਂ ਬਾਅਦ AI ਟੂਲ ਖੁਦ AI ਕੰਟੈਂਟ ਦੀ ਪਛਾਣ ਕਰੇਗਾ।

ਚੈਟਜੀਪੀਟੀ ਦੀ ਵਰਤੋਂ ਜ਼ਿਆਦਾਤਰ ਕਾਲਜਾਂ ਅਤੇ ਮੀਡੀਆ ਹਾਊਸਾਂ ਵਿੱਚ ਕੀਤੀ ਜਾ ਰਹੀ ਹੈ। ਸਭ ਤੋਂ ਵੱਡਾ ਵਿਵਾਦ ਵਿਦਿਆਰਥੀਆਂ ਵਿਚ ਇਸ ਦੀ ਵਰਤੋਂ ਨੂੰ ਲੈ ਕੇ ਹੈ। ਵਿਦਿਆਰਥੀ ਇਸ ਦੀ ਭਰਪੂਰ ਵਰਤੋਂ ਕਰ ਰਹੇ ਹਨ ਅਤੇ ਚੰਗੇ ਅੰਕ ਪ੍ਰਾਪਤ ਕਰ ਰਹੇ ਹਨ।

ਹੁਣ ਓਪਨਏਆਈ ਇੱਕ ਐਂਟੀ-ਚੀਟਿੰਗ ਟੂਲ ‘ਤੇ ਕੰਮ ਕਰ ਰਿਹਾ ਹੈ ਜੋ ਕੁਝ ਸਕਿੰਟਾਂ ਵਿੱਚ ਏ.ਆਈ ਦੁਆਰਾ ਲਿਖੀ ਸਮੱਗਰੀ ਦੀ ਪਛਾਣ ਕਰੇਗਾ। ਵੱਖ-ਵੱਖ ਕੰਪਨੀਆਂ ਅਤੇ ਸਰਕਾਰ ਵਿਚਕਾਰ ਲਗਾਤਾਰ ਬਹਿਸ ਚੱਲ ਰਹੀ ਹੈ ਕਿ AI ਸਮੱਗਰੀ ਦੀ ਪਛਾਣ ਕਿਵੇਂ ਕੀਤੀ ਜਾਵੇ।

ਰਿਪੋਰਟ ਮੁਤਾਬਕ ਓਪਨਏਆਈ ਦਾ ਐਂਟੀ ਚੀਟਿੰਗ ਟੂਲ ਅਗਲੇ ਸਾਲ ਤੱਕ ਲਾਂਚ ਹੋ ਸਕਦਾ ਹੈ। ਇਸਦੇ ਲਈ, ਕੰਪਨੀ ਉਪਭੋਗਤਾਵਾਂ ਵਿੱਚ ਇੱਕ ਸਰਵੇਖਣ ਵੀ ਕਰ ਰਹੀ ਹੈ। ਓਪਨਏਆਈ ਦੇ ਬੁਲਾਰੇ ਨੇ ਵਾਲ ਸਟਰੀਟ ਜਰਨਲ ਨੂੰ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version