ਸਪੋਰਟਸ ਡੈਸਕ : ਮਨੂ ਭਾਕਰ ਅਤੇ ਸਰਬਜੋਤ ਸਿੰਘ (Manu Bhakar and Sarbjot Singh) ਦੀ ਜੋੜੀ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ‘ਚ ਕਾਂਸੀ ਦੇ ਤਗਮੇ ਦੇ ਦੌਰ ‘ਚ ਪਹੁੰਚ ਗਈ ਹੈ, ਜਦਕਿ ਅਰਜੁਨ ਅਤੇ ਰਿਦਮ (Arjun and Ridham) 10ਵੇਂ ਸਥਾਨ ‘ਤੇ ਰਹੇ। ਭਾਕਰ ਅਤੇ ਸਰਬਜੋਤ ਨੇ 580 ਦਾ ਸਕੋਰ ਬਣਾ ਕੇ ਮੈਡਲ ਰਾਉਂਡ ਲਈ ਕੁਆਲੀਫਾਈ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਮੰਗਲਵਾਰ ਨੂੰ ਕੋਰੀਆ ਨਾਲ ਹੋਵੇਗਾ।
ਕੁਆਲੀਫਾਇੰਗ ਦੌਰ
ਪਹਿਲਾ ਸੈੱਟ: ਮਨੂ ਤੇ ਸਰਬਜੋਤ 193 ਅੰਕ
ਦੂਜਾ ਸੈੱਟ: 195 ਅੰਕ
ਤੀਜਾ ਸੈੱਟ: 192 ਅੰਕ
ਦੋਵੇਂ ਕੁੱਲ 580 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ। ਹੁਣ ਭਾਰਤੀ ਮਿਕਸਡ ਟੀਮ ਮੰਗਲਵਾਰ ਨੂੰ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰੇਗੀ।
ਇਸ ਤੋਂ ਪਹਿਲਾਂ ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤ ਕੇ ਐਤਵਾਰ ਨੂੰ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਮਨੂ ਭਾਕਰ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ।
ਉਨ੍ਹਾਂ ਨੇ 221.7 ਦੇ ਕੁੱਲ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ ਇੱਕ ਸਮੇਂ ਵਿੱਚ ਉਹ ਚਾਂਦੀ ਦੀ ਦਾਅਵੇਦਾਰ ਲੱਗ ਰਹੀ ਸੀ, ਪਰ ਕੋਰੀਆਈ ਨਿਸ਼ਾਨੇਬਾਜ਼ ਕਿਮ ਯੇਜੀ ਨੇ ਆਖਰੀ ਸਮੇਂ ਵਿੱਚ ਬੜ੍ਹਤ ਹਾਸਲ ਕੀਤੀ। ਕਿਮ ਯੇਜੀ ਨੇ 241.3 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਪਹਿਲੇ ਸਥਾਨ ‘ਤੇ ਇਕ ਹੋਰ ਕੋਰੀਆਈ ਨਿਸ਼ਾਨੇਬਾਜ਼ ਓ ਯੇ ਜਿਨ ਰਹੀ, ਜਿਨ੍ਹਾਂ ਨੇ 243.2 ਦੇ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ।