Home ਪੰਜਾਬ ਜਲੰਧਰ ਦੇ ਮਸ਼ਹੂਰ ਸੈਲੂਨ ਦੇ ਮਾਲਕ ਦੀ ਹੋਈ ਦਰਦਨਾਕ ਮੌਤ

ਜਲੰਧਰ ਦੇ ਮਸ਼ਹੂਰ ਸੈਲੂਨ ਦੇ ਮਾਲਕ ਦੀ ਹੋਈ ਦਰਦਨਾਕ ਮੌਤ

0

ਜਲੰਧਰ : ਜਲੰਧਰ (Jalandhar) ਤੋਂ ਇਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਨੇ ਨੌਜਵਾਨ ਪੀੜ੍ਹੀ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਜਲੰਧਰ ਦੇ ਮਸ਼ਹੂਰ ਸੈਲੂਨ ਦੇ ਮਾਲਕ ਨਾਇਬ ਸਲਮਾਨੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਾਇਬ ਸਲਮਾਨੀ ਦੋਸਤਾਂ ਨਾਲ ਅਜਮੇਰ ਸ਼ਰੀਫ ਗਏ ਸਨ, ਜਿੱਥੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਨਾਇਬ ਸਲਮਾਨੀ ਦੀ ਦਰਦਨਾਕ ਮੌਤ ਹੋ ਗਈ।

ਦੱਸ ਦੇਈਏ ਕਿ ਇਹ ਹਾਦਸਾ ਹਰਿਆਣਾ ਦੇ ਕੋਲ ਵਾਪਰਿਆ ਹੈ। ਨਾਇਬ ਸਲਮਾਨੀ ਨੌਜਵਾਨ ਪੀੜ੍ਹੀ ਦੀ ਪਸੰਦ ਸਨ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਸੈਲੂਨ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version