Home ਪੰਜਾਬ ਜਲੰਧਰ ਰੇਲਵੇ ਸਟੇਸ਼ਨ ‘ਤੇ ਪੁਲਿਸ ਨੇ ਇਸ ਤਰ੍ਹਾਂ ਬਚਾਈ ਯਾਤਰੀ ਦੀ ਜਾਨ

ਜਲੰਧਰ ਰੇਲਵੇ ਸਟੇਸ਼ਨ ‘ਤੇ ਪੁਲਿਸ ਨੇ ਇਸ ਤਰ੍ਹਾਂ ਬਚਾਈ ਯਾਤਰੀ ਦੀ ਜਾਨ

0

ਜਲੰਧਰ : 14650 ਸ਼ਹੀਦ ਐਕਸਪ੍ਰੈਸ (Shaheed Express) ਜਲੰਧਰ ਸਿਟੀ ਸਟੇਸ਼ਨ (Jalandhar City Station) ਤੋਂ ਦੁਪਹਿਰ 2.48 ਵਜੇ ਰਵਾਨਾ ਹੋ ਰਹੀ ਸੀ ਕਿ ਇਸ ਦੌਰਾਨ ਪਿੱਛੇ ਤੋਂ ਆ ਰਿਹਾ ਯਾਤਰੀ ਰਾਜੇਸ਼ ਕੁਮਾਰ ਟਰੇਨ ‘ਚ ਚੜ੍ਹਦੇ ਸਮੇਂ ਤਿਲਕ ਗਿਆ, ਜਿਸ ਕਾਰਨ ਉਹ ਟਰੇਨ ਦੇ ਵਿਚਕਾਰ ਫਸ ਗਿਆ। ਦੂਰ ਖੜ੍ਹੇ ਲੋਕਾਂ ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਕੋਈ ਵੱਡਾ ਹਾਦਸਾ ਵਾਪਰ ਜਾਵੇਗਾ।

ਕੁਝ ਦੂਰੀ ‘ਤੇ ਖੜ੍ਹੇ ਹੈੱਡ ਕਾਂਸਟੇਬਲ ਸੁਭਾਸ਼ ਚੰਦ ਨੇ ਤੇਜ਼ੀ ਨਾਲ ਯਾਤਰੀ ਵੱਲ ਭੱਜ ਕੇ ਉਸ ਨੂੰ ਟਰੇਨ ਦੇ ਹੇਠਾਂ ਤੋਂ ਬਾਹਰ ਕੱਢਿਆ। ਇਸ ਦੌਰਾਨ ਸਵਾਰੀਆਂ ਅਤੇ ਪੁਲਿਸ ਮੁਲਾਜ਼ਮ ਪਿੱਛੇ ਨੂੰ ਡਿੱਗ ਪਏ, ਜਿਸ ਕਾਰਨ ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਜੇਕਰ ਉਕਤ ਯਾਤਰੀ ਨੂੰ ਮੌਕੇ ‘ਤੇ ਨਾ ਕੱਢਿਆ ਜਾਂਦਾ ਤਾਂ ਜਾਨੀ ਨੁਕਸਾਨ ਜਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਲਈ ਯਾਤਰੀ ਰਾਜੇਸ਼ ਕੁਮਾਰ ਨੇ ਹੈੱਡ ਕਾਂਸਟੇਬਲ ਸੁਭਾਸ਼ ਚੰਦ ਦਾ ਧੰਨਵਾਦ ਕੀਤਾ।

NO COMMENTS

LEAVE A REPLY

Please enter your comment!
Please enter your name here

Exit mobile version