Home ਖੇਡਾਂ IPL 2024 ਦੇ ਕੁਆਲੀਫਾਇਰ 1 ਵਿੱਚ ਕੇ.ਕੇ.ਆਰ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ...

IPL 2024 ਦੇ ਕੁਆਲੀਫਾਇਰ 1 ਵਿੱਚ ਕੇ.ਕੇ.ਆਰ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ ਮੈਚ

0

ਸਪੋਰਟਸ ਨਿਊਜ਼ : ਆਈ.ਪੀ.ਐਲ 2024 ਦੇ ਕੁਆਲੀਫਾਇਰ 1 ਵਿੱਚ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) (ਕੇਕੇਆਰ) ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਨਾਲ ਹੋਵੇਗਾ। ਦੋਵੇਂ ਟੀਮਾਂ ਸੀਜ਼ਨ ਵਿੱਚ ਸ਼ਾਨਦਾਰ ਰਹੀਆਂ ਹਨ ਅਤੇ ਟਰਾਫੀ ਲਈ ਮਜ਼ਬੂਤ ਦਾਅਵੇਦਾਰ ਹਨ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium in Ahmedabad) ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

ਇਸ ਮੈਚ ਨੂੰ ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ‘ਚ ਦਾਖਲ ਹੋਵੇਗੀ, ਜਦਕਿ ਹਾਰਨ ਵਾਲੀ ਟੀਮ ਫਾਈਨਲ ‘ਚ ਜਗ੍ਹਾ ਬਣਾਉਣ ਲਈ ਐਲੀਮੀਨੇਟਰ ਦੇ ਜੇਤੂ ਨਾਲ ਕੁਆਲੀਫਾਇਰ 2 ‘ਚ ਖੇਡੇਗੀ। ਆਈ.ਪੀ.ਐਲ ਪਲੇਆਫ ਵਿਚ ਦੋਵਾਂ ਟੀਮਾਂ ਵਿਚਾਲੇ ਇਹ ਸਿਰਫ ਚੌਥਾ ਮੁਕਾਬਲਾ ਹੈ, ਜਿਸ ਵਿਚ ਐਸ.ਆਰ.ਐਚ ਨੇ ਪਿਛਲੇ ਤਿੰਨ ਮੁਕਾਬਲਿਆਂ ਵਿਚੋਂ ਦੋ ਜਿੱਤੇ ਹਨ।

ਹਾਲਾਂਕਿ ਹੈੱਡ-ਟੂ-ਹੈੱਡ ਮੁਕਾਬਲੇ ‘ਚ ਕੇ.ਕੇ.ਆਰ ਨੂੰ ਐਸ.ਆਰ.ਐਚ ‘ਤੇ ਬੜ੍ਹਤ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 26 ਮੈਚ ਹੋਏ ਹਨ, ਜਿਨ੍ਹਾਂ ਵਿਚੋਂ ਕੋਲਕਾਤਾ ਨੇ 16 ਮੈਚ ਜਿੱਤੇ ਹਨ। ਹੈਦਰਾਬਾਦ ਨੇ 9 ਮੈਚ ਜਿੱਤੇ, ਜਦਕਿ ਇਕ ਮੈਚ ਟਾਈ ਰਿਹਾ।

ਸੰਭਾਵਿਤ ਪਲੇਇੰਗ 11

ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਕੁਮਾਰ ਰੈੱਡੀ, ਹੈਨਰਿਚ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮਯੰਕ ਮਾਰਕੰਡੇ, ਭੁਵਨੇਸ਼ਵਰ ਕੁਮਾਰ ਅਤੇ ਟੀ ਨਟਰਾਜਨ।

ਕੋਲਕਾਤਾ : ਸ਼੍ਰੇਅਸ ਅਈਅਰ (ਕਪਤਾਨ), ਸੁਨੀਲ ਨਰਾਇਣ, ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਆਂਦਰੇ ਰਸਲ, ਰਿੰਕੂ ਸਿੰਘ, ਮਿਸ਼ੇਲ ਸਟਾਰਕ, ਹਰਸ਼ਤੀ ਰਾਣਾ, ਵੈਭਵ ਅਰੋੜਾ ਅਤੇ ਵਰੁਣ ਚੱਕਰਵਰਤੀ।

NO COMMENTS

LEAVE A REPLY

Please enter your comment!
Please enter your name here

Exit mobile version