Home Sport ਭਾਰਤ ਨੇ ਦੂਜੇ ਟੈਸਟ ਮੈਚ ‘ਚ ਟਾਸ ਜਿੱਤ ਕੇ ਬੰਗਲਾਦੇਸ਼ ਖ਼ਿਲਾਫ਼ ਗੇਂਦਬਾਜ਼ੀ...

ਭਾਰਤ ਨੇ ਦੂਜੇ ਟੈਸਟ ਮੈਚ ‘ਚ ਟਾਸ ਜਿੱਤ ਕੇ ਬੰਗਲਾਦੇਸ਼ ਖ਼ਿਲਾਫ਼ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ

0

ਸਪੋਰਟਸ ਡੈਸਕ : ਭਾਰਤ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਕਾਨਪੁਰ ਵਿੱਚ ਦੋ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ਵਿੱਚ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਬੀਤੀ ਰਾਤ ਮੀਂਹ ਕਾਰਨ ਆਊਟਫੀਲਡ ਗਿੱਲਾ ਹੋ ਗਿਆ ਅਤੇ ਟਾਸ ਵਿੱਚ ਦੇਰੀ ਹੋਈ। ਮੈਦਾਨ ਨੂੰ ਸੁਕਾਉਣ ਲਈ ‘ਸੁਪਰ-ਸੂਪਰ’ ਦੀ ਮਦਦ ਲਈ ਗਈ। ਭਾਰਤੀ ਟੀਮ ਬਿਨਾਂ ਕਿਸੇ ਬਦਲਾਅ ਦੇ ਇਸ ਮੈਚ ‘ਚ ਮੈਦਾਨ ‘ਤੇ ਉਤਰ ਰਹੀ ਹੈ, ਜਦਕਿ ਬੰਗਲਾਦੇਸ਼ ਨੇ ਦੋ ਬਦਲਾਅ ਕੀਤੇ ਹਨ। ਨਾਹਿਦ ਰਾਣਾ ਅਤੇ ਤਸਕੀਨ ਅਹਿਮਦ ਦੀ ਥਾਂ ਖਾਲਿਦ ਅਹਿਮਦ ਅਤੇ ਤਾਈਜੁਲ ਇਸਲਾਮ ਨੂੰ ਇਲੈਵਨ ਵਿੱਚ ਮੌਕਾ ਮਿ ਲਿਆ ਹੈ। ਭਾਰਤ ਨੇ ਪਹਿਲਾ ਮੈਚ 280 ਦੌੜਾਂ ਨਾਲ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ।

ਬੰਗਲਾਦੇਸ਼: ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ ਅਤੇ ਖਾਲਿਦ ਅਹਿਮਦ।

NO COMMENTS

LEAVE A REPLY

Please enter your comment!
Please enter your name here

Exit mobile version