ਜੰਮੂ-ਕਸ਼ਮੀਰ :— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਸੋਮਵਾਰ ਨੂੰ ਹੋਏ ਕਥਿਤ ਅੱਤਵਾਦੀ ਹਮਲੇ ‘ਚ ਸਮਾਜ ਭਲਾਈ ਵਿਭਾਗ ਦੇ ਇਕ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਸ਼ਾਹਦਰਾ ਸ਼ਰੀਫ ਜ਼ਿਲ੍ਹਾ ਰਾਜੌਰੀ ਦੇ ਕੁੰਡਾ ਟੋਪੇ ਵਿੱਚ ਇਕ ਫੌਜ਼ੀ ਦੇ ਭਰਾ ਦਾ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਮੁਹੰਮਦ ਰਾਜ਼ੀਕ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਰਾਜ਼ੀਕ ਦਮ ਤੋੜ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਰਾਜ਼ੀਕ ਇੱਕ ਫੌਜ਼ੀ ਦਾ ਭਰਾ ਸੀ ਜੋ ਕਿ ਪਿਛਲੀ ਦਿਨੀ ਛੁੱਟੀ ’ਤੇ ਘਰ ਆਇਆ ਸੀ। ਇਸ ਘਟਨਾ ਮਗਰੋਂ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇੱਕ ਹਫ਼ਤੇ ਦੇ ਅੰਦਰ ਦੂਜਾ ਅੱਤਵਾਦੀ ਹਮਲਾ
ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਅੱਤਵਾਦੀਆਂ ਨੇ ਕਾਇਰਾਨਾ ਹਰਕਤ ਕੀਤੀ ਸੀ। ਜਿਸ ਵਿੱਚ ਅੱਤਵਾਦੀਆਂ ਨੇ ਗੋਲੀਆਂ ਚਲਾ ਕੇ ਬਿਹਾਰ ਦੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ। ਟਾਰਗੇਟ Killing ਦੀ ਇਹ ਘਟਨਾ ਲੋਕ ਸਭਾ ਚੋਣਾਂ ਦੌਰਾਨ ਜਬਲੀਪੋਰਾ ਇਲਾਕੇ ਵਿੱਚ ਵਾਪਰੀ ਸੀ। ਨੌਜਵਾਨ ਰਾਜੂ ਸ਼ਾਹ ਜਬਲੀਪੋਰਾ ‘ਚ ਆਪਣੇ ਪਰਿਵਾਰ ਨਾਲ ਕਿਰਾਏ ‘ਤੇ ਰਹਿੰਦਾ ਸੀ ਅਤੇ ਪਕੌੜੇ ਵੇਚਣ ਦਾ ਕੰਮ ਕਰਦਾ ਸੀ।