Home ਪੰਜਾਬ ਗਰਮੀ ਦੇ ਮੱਦੇਨਜ਼ਰ ਪੰਜਾਬ ’ਚ ਮੌਸਮ ਵਿਭਾਗ ਦਾ ਅਲਰਟ ਹੋਇਆ ਜਾਰੀ

ਗਰਮੀ ਦੇ ਮੱਦੇਨਜ਼ਰ ਪੰਜਾਬ ’ਚ ਮੌਸਮ ਵਿਭਾਗ ਦਾ ਅਲਰਟ ਹੋਇਆ ਜਾਰੀ

0
climate change, low angle view Thermometer on blue sky with sun shining in summer show increase temperature, concept global warming

 

ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ। ਮੀਂਹ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਜ਼ਰੂਰ ਆਈ ਹੈ ਪਰ ਜਲਦ ਹੀ ਤਾਪਮਾਨ ਵੱਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਜਲਦ ਹੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ ਮੌਸਮ ਅਜੇ ਵੀ ਰਲਵਾਂ-ਮਿਲਵਾਂ ਹੈ ਅਤੇ ਸਵੇਰ-ਸ਼ਾਮ ਨੂੰ ਮੌਸਮ ਠੰਡਾ ਰਹਿੰਦਾ ਹੈ, ਜਦੋਂ ਕਿ ਦੁਪਹਿਰ ਸਮੇਂ ਜ਼ਿਆਦਾ ਧੁੱਪ ਹੁੰਦੀ ਹੈ, ਪਰ ਆਉਣ ਵਾਲੇ 10-15 ਦਿਨਾਂ ਤੱਕ ਤੇਜ਼ ਧੁੱਪ ਲੋਕਾਂ ਦਾ ਪਸੀਨਾ ਵਹਾ ਦੇਵੇਗੀ। ਇਸ ਦੌਰਾਨ ਤਾਪਮਾਨ ਵੀ ਆਮ ਦਿਨਾਂ ਨਾਲੋਂ ਵਧੇਗਾ ਅਤੇ ਦੁਪਹਿਰ ਵੇਲੇ ਘਰੋਂ ਨਿਕਲਣਾ ਹੋਰ ਵੀ ਔਖਾ ਹੋ ਜਾਵੇਗਾ।

ਮੌਸਮ ਵਿਭਾਗ ਮੁਤਾਬਕ ਅਪ੍ਰੈਲ-ਮਈ ਦੌਰਾਨ ਗਰਮੀ ਵੱਧਦੀ ਰਹੇਗੀ, ਹਾਲਾਂਕਿ ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਸ ਵਾਰ ਮੌਸਮ ਸਾਫ਼ ਹੁੰਦਿਆ ਹੀ ਗਰਮੀ ਜਿਆਦਾ ਵਧੇਗੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 3 ਤੋਂ 5 ਅਪ੍ਰੈਲ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version