Home ਸੰਸਾਰ ਵਟਸਐਪ-ਇੰਸਟਾਗ੍ਰਾਮ ਸਰਵਰ ਡਾਊਨ ਹੋਣ ਨਾਲ ਯੂਜ਼ਰਸ ਹੋਏ ਕਾਫ਼ੀ ਪਰੇਸ਼ਾਨ

ਵਟਸਐਪ-ਇੰਸਟਾਗ੍ਰਾਮ ਸਰਵਰ ਡਾਊਨ ਹੋਣ ਨਾਲ ਯੂਜ਼ਰਸ ਹੋਏ ਕਾਫ਼ੀ ਪਰੇਸ਼ਾਨ

0

 

ਸੋਸ਼ਲ ਮੀਡੀਆ ਯੂਜ਼ਰਸ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਦੇਸ਼ ਅਤੇ ਦੁਨੀਆ ‘ਚ ਵਟਸਐਪ ਅਤੇ ਇੰਸਟਾਗ੍ਰਾਮ ਡਾਊਨ ਹੋ ਗਿਆ। ਜਿਸ ਕਾਰਨ ਯੂਜ਼ਰਸ ਨੂੰ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ‘ਚ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਮੁਤਾਬਕ ਵਟਸਐਪ ਨੂੰ ਬੁੱਧਵਾਰ ਰਾਤ ਕਰੀਬ 11:45 ਵਜੇ ਵੱਡੇ ਪੱਧਰ ‘ਤੇ ਬੰਦ ਕਰ ਦਿੱਤਾ ਗਿਆ। ਇਸ ਨਾਲ ਦੁਨੀਆ ਭਰ ਦੇ ਉਪਭੋਗਤਾ ਪ੍ਰਭਾਵਿਤ ਹੋਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਵਟਸਐਪ ਸੇਵਾਵਾਂ ਕਰੀਬ ਅੱਧੇ ਘੰਟੇ ਤੱਕ ਠੱਪ ਰਹੀਆਂ। ਸਰਵਰ ਡਾਊਨ ਹੋਣ ਕਾਰਨ ਦੁਨੀਆ ਭਰ ਦੇ ਕਰੋੜਾਂ ਉਪਭੋਗਤਾਵਾਂ ਨੂੰ ਸੰਦੇਸ਼ ਭੇਜਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਜਿਕਰਯੋਗ ਹੈ ਕਿ ਪਿਛਲੇ ਮਹੀਨੇ ਯਾਨੀ 5 ਫਰਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਰਵਰ ਅਚਾਨਕ ਡਾਊਨ ਹੋ ਗਏ ਸਨ। ਜ਼ਿਆਦਾਤਰ ਲੋਕ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਵਰਤੋਂ ਕਰਨ ਦੇ ਯੋਗ ਨਹੀਂ ਸਨ। ਕੁੱਝ ਉਪਭੋਗਤਾ ਅਚਾਨਕ ਫੇਸਬੁੱਕ ਤੋਂ ਸਾਈਨ ਆਊਟ ਹੋ ਗਏ ਸਨ। ਇਹ ਆਊਟੇਜ ਇੰਸਟਾਗ੍ਰਾਮ ਦੇ ਨਾਲ-ਨਾਲ ਮੈਸੇਂਜਰ ਨੂੰ ਵੀ ਪ੍ਰਭਾਵਿਤ ਕਰ ਰਿਹਾ ਸੀ।

NO COMMENTS

LEAVE A REPLY

Please enter your comment!
Please enter your name here

Exit mobile version