Home Health & Fitness ਜਾਣੋ ਸਰੀਰ ਨੂੰ ਡੀਟੌਕਸਫਾਈ ਕਰਨ ਦੇ ਆਸਾਨ ਤਰੀਕੇ

ਜਾਣੋ ਸਰੀਰ ਨੂੰ ਡੀਟੌਕਸਫਾਈ ਕਰਨ ਦੇ ਆਸਾਨ ਤਰੀਕੇ

0
ਹੈਲਥ ਨਿਊਜ਼: ਹੋਲੀ ਦੇ ਤਿਉਹਾਰ ‘ਤੇ ਲੋਕ ਮੌਜ਼-ਮਸਤੀ ਕਰਦੇ ਹਨ ਅਤੇ ਬਹੁਤ ਸਾਰੀਆਂ ਮਿਠਾਈਆਂ ਅਤੇ ਤਲੀਆਂ ਚੀਜ਼ਾਂ ਖਾਉਂਦੇ ਹਨ।ਇਨ੍ਹਾਂ ਚੀਜ਼ਾਂ ਵਿੱਚ ਵੱਡੀ ਮਾਤਰਾ ਵਿੱਚ ਕੈਲੋਰੀ ਅਤੇ ਚਰਬੀ ਹੁੰਦੀ ਹੈ, ਜੋ ਸਾਡੇ ਸਰੀਰ ਵਿੱਚ ਸਟੋਰ ਹੋ ਸਕਦੀ ਹੈ। ਜੇ ਸਰੀਰ ਵਿੱਚ ਇਹ ਦੋਵੇਂ ਚੀਜ਼ਾਂ ਵਧਦੀਆਂ ਹਨ, ਤਾਂ ਇਹ ਕਈ ਪ੍ਰੇਸ਼ਾਨੀਆ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ, ਤਿਉਹਾਰ ਤੋਂ ਬਾਅਦ ਸਰੀਰ ਨੂੰ ਡੀਟੈਕਸ ਕਰਨਾ ਬਹੁਤ ਜ਼ਰੂਰੀ ਹੈ।ਡੀਟੌਕਸੀਫਿਕੇਸ਼ਨ ਦੁਆਰਾ, ਸਰੀਰ ਵਿੱਚ ਸਟੋਰ ਜ਼ਹਿਰੀਲੀਆਂ ਚੀਜ਼ਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਮਿਲ ਸਕਦੀ ਹੈ।ਬਾਡੀ ਨੂੰ ਡੀਟੌਕਸ ਕਰਨ ਲਈ ਬਾਜ਼ਾਰ ‘ਚ ਕਈ ਉਤਪਾਦ ਉਪਲਬਧ ਹਨ ਪਰ ਇਸ ਦੀ ਬਜਾਏ ਲੋਕਾਂ ਨੂੰ ਕੁਦਰਤੀ ਤਰੀਕੇ ਅਪਨਾਉਣੇ ਚਾਹੀਦੇ ਹਨ।

ਤਿਉਹਾਰਾਂ ਦੇ ਮੌਸਮ ਤੋਂ ਬਾਅਦ ਲੋਕਾਂ ਨੂੰ ਖੁਰਾਕ ਬਦਲਣੀ ਚਾਹੀਦੀ ਹੈ। ਹੋਲੀ ‘ਤੇ, ਲੋਕ ਕਾਫ਼ੀ ਮਿੱਠੇ, ਤਲੇ ਹੋਏ ਅਤੇ ਜੰਕ ਫੂਡ ਖਾ ਲੈਦੇਂ ਹਨ, ਜਿਸ ਕਾਰਨ ਸਰੀਰ ਨੂੰ ਡੀਟੈਕਸ ਕਰਨਾ ਜ਼ਰੂਰੀ ਹੁੰਦਾ ਹੈ। ਸਰੀਰ ਵਿੱਚ ਸਟੋਰ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਲਈ , ਲੋਕਾਂ ਨੂੰ ਦਿਨ ਦੀ ਸ਼ੁਰੂਆਤ ਜ਼ੀਰਾ ਵਾਟਰ,ਸੌਂਫ ਦਾ ਪਾਣੀ ,ਦਾਲਚੀਨੀ ਪਾਣੀ ਜਾਂ ਗਰਮ ਪਾਣੀ ਨਾਲ ਕਰਨੀ ਚਾਹੀਦੀ ਹੈ। ਲੋਕਾਂ ਨੂੰ ਸਵੇਰੇ –ਸਵੇਰੇ ਚਾਹ ਜਾਂ ਕਾਫੀ ਨਹੀਂ ਪੀਣੀ ਚਾਹੀਦੀ। ਜੇ ਤੁਸੀਂ ਚਾਹ ਪੀਂਦੇ ਹੋ, ਤਾਂ ਉਸ ‘ਚ ਦੁੱਧ ਅਤੇ ਚੀਨੀ ਨੂੰ ਬਹੁਤ ਘੱਟ ਮਾਤਰਾ ਵਿੱਚ ਪਾਓ।

ਸਰੀਰ ਨੂੰ ਡੀਟੌਕਸਫਾਈ ਕਰਨ ਲਈ ਲੋਕਾਂ ਨੂੰ ਸਵੇਰੇ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਨਾਸ਼ਤੇ ਵਿੱਚ ਵੱਧ ਤੋਂ ਵੱਧ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਫਲਾਂ ਵਿੱਚ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਨਾਲ ਭਰਪੂਰ ਰੱਖਣਗੇ ਅਤੇ ਡੀਟੌਕਸੀਫਿਕੇਸ਼ਨ ਵਿੱਚ ਮਦਦਗਾਰ ਹੋਣਗੇ।ਤੁਸੀਂ ਨਾਸ਼ਤੇ ‘ਚ ਫਰੂਟ ਚਾਟ ਅਤੇ ਓਟਸ ਵੀ ਖਾ ਸਕਦੇ ਹੋ। ਓਟਸ ਖਾਣ ਨਾਲ ਵੀ ਸਰੀਰ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦਿਨ ਭਰ ਖੂਬ ਪਾਣੀ ਪੀਣਾ ਹੋਵੇਗਾ। ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲੇਗੀ। ਤੁਸੀਂ ਚਾਹੋ ਤਾਂ ਸਾਦੇ ਪਾਣੀ ਦੀ ਬਜਾਏ ਵਿਚ-ਵਿਚ ਨਿੰਬੂ ਪਾਣੀ ਵੀ ਲੈ ਸਕਦੇ ਹੋ।

ਹਲਕਾ ਨਾਸ਼ਤਾ ਕਰਨ ਤੋਂ ਬਾਅਦ ਲੋਕਾਂ ਨੂੰ ਦੁਪਹਿਰ ਦੇ ਖਾਣੇ ਵਿੱਚ ਹਰੀਆਂ ਸਬਜ਼ੀਆਂ, ਹਲਕੀ ਦਾਲਾਂ ਅਤੇ ਰੋਟੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਦੁਪਹਿਰ ਦਾ ਖਾਣਾ ਵੀ ਹਲਕਾ ਹੋਣਾ ਚਾਹੀਦਾ ਹੈ ਅਤੇ ਇਹ ਜ਼ਿਆਦਾ ਭਾਰਾ ਨਹੀਂ ਹੋਣਾ ਚਾਹੀਦਾ। ਤੁਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਦਿਨ ਵਿੱਚ 2-3 ਵਾਰ ਗ੍ਰੀਨ ਟੀ ਲੈ ਸਕਦੇ ਹੋ। ਗ੍ਰੀਨ ਟੀ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰ ਸਕਦੀ ਹੈ। ਤੁਹਾਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਗੈਰ-ਸਿਹਤਮੰਦ ਸਨੈਕਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਰਾਤ ਦੇ ਖਾਣੇ ‘ਚ ਦਲੀਆ ਹੀ ਖਾਓ। ਦਲੀਆ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਸਰੀਰ ਨੂੰ ਸਾਫ਼ ਕਰਦਾ ਹੈ। ਜ਼ਿਆਦਾ ਫਾਈਬਰ ਅਤੇ ਘੱਟ ਕੈਲੋਰੀ ਵਾਲੇ ਭੋਜਨ ਲੈਣ ਨਾਲ ਸਰੀਰ ਡੀਟੌਕਸ ਹੋ ਜਾਂਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version