Home Health & Fitness ਜਾਣੋ ਤਰਬੂਜ ਖਾਣ ਦੇ ਇਹ ਹੈਰਾਨੀਜਨਕ ਫਾਇਦੇ

ਜਾਣੋ ਤਰਬੂਜ ਖਾਣ ਦੇ ਇਹ ਹੈਰਾਨੀਜਨਕ ਫਾਇਦੇ

0

Health News: ਮਈ ਮਹੀਨੇ ਦੇ ਨਾਲ ਹੁਣ ਗਰਮੀ ਦਾ ਕਹਿਰ ਆਪਣੇ ਚਰਮ ‘ਤੇ ਪਹੁੰਚ ਗਿਆ ਹੈ। ਕੜਾਕੇ ਦੀ ਗਰਮੀ ਵਿੱਚ ਹੁਣ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਪਰ ਕੰਮ ਕਾਰਨ ਉਨ੍ਹਾਂ ਨੂੰ ਅਕਸਰ ਘਰੋਂ ਬਾਹਰ ਜਾਣਾ ਪੈਂਦਾ ਹੈ। ਅਜਿਹੇ ‘ਚ ਤੁਸੀਂ ਆਪਣੀ ਡਾਈਟ ‘ਚ ਬਦਲਾਅ ਕਰਕੇ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ। ਇਸ ਮੌਸਮ ਵਿੱਚ ਬਹੁਤ ਸਾਰੇ ਅਜਿਹੇ ਫਲ ਅਤੇ ਸਬਜ਼ੀਆਂ ਉਪਲਬਧ ਹਨ, ਜੋ ਗਰਮੀਆਂ ਵਿੱਚ ਤੁਹਾਨੂੰ ਸਿਹਤਮੰਦ ਅਤੇ ਹਾਈਡਰੇਟ ਰੱਖਣ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਫਲਾਂ ‘ਚੋਂ ਤਰਬੂਜ (Water Melon) ਇਕ ਹੈ, ਜੋ ਅੱਜਕਲ੍ਹ ਬਾਜ਼ਾਰ ‘ਚ ਹਰ ਪਾਸੇ ਦੇਖਣ ਨੂੰ ਮਿਲਦਾ ਹੈ।

ਤਰਬੂਜ ਗਰਮੀਆਂ ਦਾ ਇੱਕ ਫਲ ਹੈ, ਜਿਸਦਾ ਸੁਆਦ ਮਿੱਠੇ ਪਾਣੀ ਵਰਗਾ ਹੁੰਦਾ ਹੈ। ਕਈ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਇਸ ਫਲ ਵਿੱਚ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਹ ਇੱਕ ਤਰੋਤਾਜ਼ਾ ਫਲ ਹੈ, ਜੋ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਦੇ ਲਾਭਾਂ ਤੋਂ ਅਣਜਾਣ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਤਰਬੂਜ ਖਾਣ ਦੇ ਫਾਇਦੇ

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਤਰਬੂਜ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜੋ ਇਸਨੂੰ ਤੁਹਾਡੇ ਬਲੱਡ ਪ੍ਰੈਸ਼ਰ ਲਈ ਲਾਭਦਾਇਕ ਬਣਾਉਂਦਾ ਹੈ। ਇਸ ‘ਚ ਮੌਜੂਦ ਹਾਈ ਫਾਈਬਰ ਅਤੇ ਪਾਣੀ ਦੀ ਮਾਤਰਾ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ।

ਪਾਚਨ ਵਿੱਚ ਸੁਧਾਰ
ਤਰਬੂਜ ਵਿੱਚ ਮੌਜੂਦ ਪਾਣੀ ਅਤੇ ਫਾਈਬਰ ਦੀ ਮਾਤਰਾ ਤੁਹਾਡੀ ਪਾਚਨ ਪ੍ਰਣਾਲੀ ਲਈ ਵਧੀਆ ਹੈ। ਇਹ ਤੁਹਾਨੂੰ ਕਬਜ਼ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦਾ ਹੈ। ਤਰਬੂਜ ਨੂੰ ਨਿਯਮਤ ਤੌਰ ‘ਤੇ ਖਾਣ ਨਾਲ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਨਿਯਮਤ ਕਰਨ ਵਿੱਚ ਮਦਦ ਮਿਲ ਸਕਦੀ ਹੈ ਅਤੇ ਤੁਹਾਡੇ ਪੇਟ ਨੂੰ ਠੰਡਾ ਕਰਨ ਵਿੱਚ ਵੀ ਮਦਦ ਮਿਲਦੀ ਹੈ।

ਹਾਈਡ੍ਰੇਸ਼ਨ ‘ਚ ਮਦਦਗਾਰ ਹੈ
ਤਰਬੂਜ ‘ਚ ਲਗਭਗ 90 ਫੀਸਦੀ ਪਾਣੀ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨ ਅਤੇ ਡੀਹਾਈਡ੍ਰੇਸ਼ਨ ਨੂੰ ਰੋਕਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਤੁਸੀਂ ਗਰਮੀਆਂ ‘ਚ ਹਾਈਡ੍ਰੇਟਿਡ ਰਹਿਣ ਲਈ ਤਰਬੂਜ ਖਾ ਸਕਦੇ ਹੋ। ਇਸ ਤੋਂ ਇਲਾਵਾ ਤਰਬੂਜ, ਅੰਬ, ਕੀਵੀ, ਬਲੈਕਬੇਰੀ ਵੀ ਫਾਇਦੇਮੰਦ ਸਾਬਤ ਹੋਣਗੇ।

ਚਮੜੀ ਨੂੰ ਰੱਖੇ ਸਿਹਤਮੰਦ 
ਸਿਹਤ ਦੇ ਨਾਲ-ਨਾਲ ਤਰਬੂਜ ਤੁਹਾਡੀ ਚਮੜੀ ਲਈ ਵੀ ਵਧੀਆ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟਸ ਦੀ ਜ਼ਿਆਦਾ ਮਾਤਰਾ ਚਮੜੀ ਨੂੰ ਸਾਫ ਕਰਨ ‘ਚ ਮਦਦ ਕਰ ਸਕਦੀ ਹੈ। ਇੰਨਾ ਹੀ ਨਹੀਂ, ਇਸ ਵਿਚ ਕੋਲੇਜਨ ਵੀ ਭਰਪੂਰ ਹੁੰਦਾ ਹੈ, ਜਿਸ ਕਾਰਨ ਇਸ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਨਾ ਤੁਹਾਡੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ।

 

NO COMMENTS

LEAVE A REPLY

Please enter your comment!
Please enter your name here

Exit mobile version