Home ਮਨੋਰੰਜਨ ਜਾਣੋ ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ ਦੀ ਹੁਣ ਤੱਕ ਦੀ ਕਮਾਈ

ਜਾਣੋ ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ ਦੀ ਹੁਣ ਤੱਕ ਦੀ ਕਮਾਈ

0

ਨਵੀਂ ਦਿੱਲੀ: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਅਲੌਕਿਕ ਫਿਲਮ ‘ਸ਼ੈਤਾਨ’ ਕਾਫੀ ਧੂਮ ਮਚਾ ਰਹੀ ਹੈ। ਪਿਛਲੇ 8 ਦਿਨਾਂ ਤੋਂ ਬਾਕਸ ਆਫਿਸ ‘ਤੇ ਫਿਲਮ ਦਾ ਦਬਦਬਾ ਜਾਰੀ ਹੈ। ਫਿਲਮ ਨੂੰ ਲੋਕ ਕਾਫੀ ਪਿਆਰ ਦੇ ਰਹੇ ਹਨ।ਜਾਣੋ 8ਵੇਂ ਦਿਨ ਅਜੇ ਦੇਵਗਨ ਅਤੇ ਆਰ ਮਾਧਵਨ ਦੀ ਫਿਲਮ ਨੇ ਦੇਸ਼ ਭਰ ‘ਚ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ।

ਅਲੌਕਿਕ ਫਿਲਮ ‘ਸ਼ੈਤਾਨ’ ਸ਼ੁਰੂ ਤੋਂ ਹੀ ਬਾਕਸ ਆਫਿਸ ‘ਤੇ ਖੂਬ ਕਮਾਈ ਕਰ ਰਹੀ ਹੈ। ਫਿਲਮ ਦੀ ਕਹਾਣੀ ਤੋਂ ਲੈ ਕੇ ਲੀਡ ਸਟਾਰ ਕਾਸਟ ਦੀ ਐਕਟਿੰਗ ਦੀ ਕਾਫੀ ਤਾਰੀਫ਼ ਹੋ ਰਹੀ ਹੈ। ‘ਸ਼ੈਤਾਨ’ ਨੇ ਬਾਕਸ ਆਫ਼ਿਸ ‘ਤੇ ਪਹਿਲੇ ਦਿਨ 14.75 ਕਰੋੜ ਰੁਪਏ ਦਾ ਜ਼ਬਰਦਸਤ ਕਾਰੋਬਾਰ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਫਿਲਮ ਦੀ ਕਮਾਈ ਦੀ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

100 ਕਰੋੜ ਦੇ ਕਲੱਬ ਦੇ ਕਰੀਬ ਆ ਗਈ ਹੈ ‘ਸ਼ੈਤਾਨ’
ਅਜੇ ਦੇਵਗਨ ਅਤੇ ਆਰ ਮਾਧਵਨ ਦੀ ਫਿਲਮ ‘ਸ਼ੈਤਾਨ’ ਨੇ ਦੂਜੇ ਦਿਨ 18.75 ਕਰੋੜ, ਤੀਜੇ ਦਿਨ 20.5 ਕਰੋੜ, ਚੌਥੇ ਦਿਨ 7.25 ਕਰੋੜ, ਪੰਜਵੇਂ ਦਿਨ 6.5 ਕਰੋੜ, ਛੇਵੇਂ ਦਿਨ 6.25 ਕਰੋੜ ਰੁਪਏ ਸੱਤਵੇਂ ਦਿਨ 5.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਫਿਲਮ ਦੀ 8ਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ। ਸੈਕਨਿਲਕ ਦੀ ਰਿਪੋਰਟ ਮੁਤਾਬਕ ‘ਸ਼ੈਤਾਨ’ ਨੇ ਬੀਤੇ ਦਿਨ 4.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ ਫਿਲਮ ਨੇ ਦੇਸ਼ ਭਰ ‘ਚ ਹੁਣ ਤੱਕ 84.25 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।

ਵਿਦੇਸ਼ਾਂ ਵਿੱਚ ਵੀ ਵੱਜ ਰਿਹਾ ਹੈ ‘ਸ਼ੈਤਾਨ’ ਦਾ ਡੰਕਾ
ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸ਼ੈਤਾਨ ਦਾ ‘ਡੰਕਾ’ ਵੱਜ ਰਿਹਾ ਹੈ। ਹਾਲ ਹੀ ‘ਚ ਇਸ ਅਲੌਕਿਕ ਫਿਲਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਦੁਨੀਆ ਭਰ ‘ਚ ਫਿਲਮ ਦੀ ਕੁੱਲ ਕਮਾਈ 117.47 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਅਜੇ ਦੇਵਗਨ ਅਤੇ ਆਰ ਮਾਧਵਨ ਦੀ ਅਲੌਕਿਕ ਡਰਾਉਣੀ ਫਿਲਮ ‘ਸ਼ੈਤਾਨ’ 8 ਮਾਰਚ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਸੀ। ਇਸ ਵਿੱਚ ਜਾਨਕੀ ਬੋਦੀਵਾਲਾ ਅਤੇ ਸਾਊਥ ਦੀ ਅਦਾਕਾਰਾ ਜੋਤਿਕਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ ਪਰ ਆਰ ਮਾਧਵਨ ਨੇ ਸਾਰਾ ਸ਼ੋਅ ਚੋਰੀ ਕਰ ਲਿਆ ਹੈ। ਉਸ ਨੇ ਸਿਲਵਰ ਸਕਰੀਨ ‘ਤੇ ਅਜਿਹਾ ਖਲਨਾਇਕ ਦਿਖਾਇਆ ਹੈ ਕਿ ਸਾਰਿਆਂ ਦੇ ਹੋਸ਼ ਉੱਡ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version