Home Uncategorized Budget Session 2024:ਰਾਜਪਾਲ ਪੁਰੋਹਿਤ ਦੇ ਭਾਸ਼ਣ ਨਾਲ ਅੱਜ ਦੇ ਬਜਟ ਸੈਸ਼ਨ ਹੋਵੇਗੀ...

Budget Session 2024:ਰਾਜਪਾਲ ਪੁਰੋਹਿਤ ਦੇ ਭਾਸ਼ਣ ਨਾਲ ਅੱਜ ਦੇ ਬਜਟ ਸੈਸ਼ਨ ਹੋਵੇਗੀ ਸ਼ੁਰੂਆਤ

0

ਪੰਜਾਬ : ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal Purohit) ਦੇ ਭਾਸ਼ਣ ਤੋਂ ਹੋਵੇਗੀ। ਅੱਜ ਦੁਪਹਿਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। 2 ਤੇ 3 ਮਾਰਚ ਨੂੰ ਛੁੱਟੀ ਰਹੇਗੀ। ਫਿਰ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਹੋਵੇਗੀ। 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸ ‘ਤੇ 6 ਮਾਰਚ ਨੂੰ ਬਹਿਸ ਹੋਵੇਗੀ।

7 ਮਾਰਚ ਨੂੰ ਨਾਨ-ਆਫੀਸ਼ੀਅਲ ਡੇ ਰਹੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 8, 9, 10 ਨੂੰ ਸਰਕਾਰੀ ਛੁੱਟੀ ਰੇਹਗੀ। 11 ਤੇ 12 ਮਾਰਚ ਨੂੰ ਲੈਜੀਸਲੇਚਰ ਬਿਜ਼ਨੈੱਸ ਹੈ। ਇਸ ਵਿਚ ਬਿੱਲ ਪੇਸ਼ ਹੋਣਗੇ। 13 ਤੇ 14 ਮਾਰਚ ਦਾ ਨਾਨ-ਆਫੀਸ਼ੀਅਲ ਡੇ ਹੈ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 15 ਮਾਰਚ ਨੂੰ ਵੀ ਬਿੱਲ ਆਉਣਗੇ। ਨਾਲ ਹੀ ਇਸ ਦਿਨ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾਵੇਗਾ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗੀ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਵੇਗੀ। ਪਿਛਲੇ ਸਾਲ ਰਾਜਪਾਲ ਦੇ ਸੰਬੋਧਨ ਦੌਰਾਨ ਵੀ ਹੰਗਾਮਾ ਦੇਖਣ ਨੂੰ ਮਿਲਿਆ ਸੀ।

 

 

NO COMMENTS

LEAVE A REPLY

Please enter your comment!
Please enter your name here

Exit mobile version