Home ਹਰਿਆਣਾ ਐਡਵੋਕੇਟ ਜਰਨੈਲ ਬਰਾੜ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਕੀਤਾ ਗ੍ਰਿਫ਼ਤਾਰ

ਐਡਵੋਕੇਟ ਜਰਨੈਲ ਬਰਾੜ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਕੀਤਾ ਗ੍ਰਿਫ਼ਤਾਰ

0

ਸਿਰਸਾ  : ਖਨੌਰੀ ਬਾਰਡਰ ‘ਤੇ ਗੋਲੀ ਲੱਗਣ ਨਾਲ ਮਰਨ ਵਾਲੇ ਨੌਜਵਾਨ ਕਿਸਾਨ ਦੀ ਮੌਤ ਨੂੰ ਦੁਖਦਾਈ ਦੱਸਦਿਆਂ ਐਡਵੋਕੇਟ ਜਰਨੈਲ ਬਰਾੜ (Advocate Jarnail Brar) ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal Khattar) ਅਤੇ ਗ੍ਰਹਿ ਮੰਤਰੀ ਅਨਿਲ ਵਿੱਜ (Home Minister Anil Vij) ਆਪਣਾ ਡਿਟੈਕਟ ਟੈਸਟ ਕਰਵਾ ਕੇ ਇਹ ਸਾਬਿਤ ਕਰਨ ਕਿ ਉਨ੍ਹਾਂ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਜਾਂ ਨਹੀਂ ਜੇ ਉਹ ਆਪਣਾ ਟੈਸਟ ਨਹੀਂ ਕਰਵਾਉਦੇ ਤਾਂ ਮੈਂ ਉਨ੍ਹਾਂ ਦੀ ਹੱਤਿਆ ਕਰਨ ਲਈ ਮਜਬੂਰ ਹੋ ਜਵਾਂਗਾਂ।

ਦੱਸਿਆ ਜਾ ਰਿਹਾ ਹੈ ਕਿ ਏਲਨਾਬਾਦ ਦੇ ਤਲਵਾੜਾ ਰਹਿਣ ਵਾਲੇ ਐਡਵੋਕੇਟ ਜਰਨੈਲ ਬਰਾੜ ਨੇ ਇਹ ਸੰਦੇਸ਼ ਕਈ ਸਥਾਨਕ ਪੱਤਰਕਾਰਾਂ ਅਤੇ ਵਟਸਐਪ ਗਰੁੱਪਾਂ ਵਿੱਚ ਸਾਂਝਾ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਉਸ ਨੂੰ ਏਲਨਾਬਾਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਧਾਰਾ 506 ਤਹਿਤ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ।

ਐਡਵੋਕੇਟ ਜਰਨੈਲ ਬਰਾੜ ਨੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਅਨਿਲ ਵਿੱਜ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਤੁਸੀਂ ਦੋਵੇਂ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣਾ ਲਾਇਵ ਡਿਟੈਕਟ ਟੈਸਟ ਕਰਵਾਓ ਤਾਂ ਜੋ ਇਹ ਸਾਬਤ ਹੋ ਸਕੇ ਕਿ ਕਿਸਾਨ ਅੰਦੋਲਨ ਵਿੱਚ ਸ਼ਹੀਦ ਸ਼ੁਭਕਰਨ ‘ਤੇ ਗੋਲੀਆਂ ਤੁਹਾਡੇ ਹੁਕਮਾਂ ਤੋਂ ਬਿਨਾਂ ਚਲਾਈਆਂ ਗਈਆਂ ਸਨ। ਜੇਕਰ ਇੱਕ ਮਹੀਨੇ ਦੇ ਅੰਦਰ ਤੁਸੀਂ ਅਜਿਹਾ ਨਾ ਕੀਤਾ ਤਾਂ ਮੈਂ ਤੁਹਾਨੂੰ ਜਾਨੋਂ ਮਾਰਨ ਲਈ ਮਜ਼ਬੂਰ ਹੋਵਾਂਗਾ।ਜਰਨੈਲ ਬਰਾੜ ਨੇ ਕਿਹਾ ਕਿ ਕਿਸਾਨ ਅੰਦੋਲਨ ‘ਤੇ ਗੋਲੀ ਚਲਾਉਣਾ ਕਾਇਰਤਾ ਹੈ ਅਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ‘ਤੇ ਸਿੱਧਾ ਹਮਲਾ ਹੈ।

ਤੁਹਾਡੇ ਝੂਠ, ਝੂਠੇ ਵਾਅਦੇ, ਕੁਝ ਵੀ ਬਰਦਾਸ਼ਤ ਕੀਤਾ ਜਾ ਸਕਦਾ ਹੈ ।ਭਾਰਤ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰ ‘ਤੇ ਹਮਲਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੋਲੀਆਂ ਕਦੇ ਵੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਨਹੀਂ ਚਲਾਈਆਂ ਜਾਂਦੀਆਂ। ਮੈਂ ਕਿਸਾਨ ਅੰਦੋਲਨ ‘ਤੇ ਗੋਲੀਬਾਰੀ ਅਤੇ ਸ਼ੁਭਕਰਨ ਦੇ ਕਤਲ ਨੂੰ ਲੋਕਤੰਤਰ ਦਾ ਕਤਲ ਮੰਨਦਾ ਹਾਂ। ਅੰਦੋਲਨ, ਵਿਚਾਰਾਂ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਜਮਹੂਰੀਅਤ ਦੀਆਂ ਮੂਲ ਨੀਹਾਂ ਹਨ। ਨਾਗਰਿਕਾਂ ‘ਤੇ ਗੋਲੀ ਚਲਾਉਣ ਦਾ ਅਧਿਕਾਰ ਸਿਰਫ਼ ਉਦੋਂ ਹੀ ਹੈ ਜਦੋਂ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋਵੇ। ਪਰ ਕਿਸਾਨ ਅੰਦੋਲਨ ਵਿੱਚ ਅਜਿਹਾ ਕੋਈ ਖ਼ਤਰਾ ਨਹੀਂ ਸੀ।

NO COMMENTS

LEAVE A REPLY

Please enter your comment!
Please enter your name here

Exit mobile version