Home ਹਰਿਆਣਾ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਮਿਲੀ ਵੱਡੀ ਰਾਹਤ

ਅੰਬਾਲਾ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਮਿਲੀ ਵੱਡੀ ਰਾਹਤ

0

ਅੰਬਾਲਾ: ਅੰਬਾਲਾ ਤੋਂ ਸ਼ਾਹਬਾਦ ਦਿੱਲੀ ਦੇ ਲਈ ਰੋਡਵੇਜ਼ ਨੇ ਸਿੱਧੀ ਬੱਸ ਸੇਵਾ (Direct Bus Service) ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਸੇਵਾ 17 ਦਿਨਾਂ ਬਾਅਦ ਸ਼ੁਰੂ ਕੀਤੀ ਗਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਰੋਡਵੇਜ਼ ਨੇ 11 ਫਰਵਰੀ ਨੂੰ ਅੰਬਾਲਾ ਤੋਂ ਦਿੱਲੀ ਅਤੇ ਪੰਜਾਬ ਰੂਟ ਦੀ ਸਿੱਧੀ ਬੱਸ ਸੇਵਾ ਬੰਦ ਕਰ ਦਿੱਤੀ ਸੀ। ਪੰਜਾਬ ਰੂਟ ਅਜੇ ਵੀ ਬੰਦ ਹੈ।

ਬੀਤੇ ਦਿਨ ਅੰਬਾਲਾ ਡਿਪੂ ਨੇ ਦੁਪਹਿਰ ਤੱਕ ਦਿੱਲੀ ਲਈ ਆਪਣੀਆਂ 15 ਬੱਸਾਂ ਚਲਾਈਆਂ ਸਨ। 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 10 ਫਰਵਰੀ ਤੋਂ ਅੰਬਾਲਾ ਦੇ ਸ਼ੰਭੂ ਬਾਰਡਰ ਅਤੇ ਸ਼ਾਹਬਾਦ ਦੇ ਮਾਰਕੰਡਾ ਪੁਲ ‘ਤੇ ਬੈਰੀਕੇਡ ਲਗਾ ਕੇ ਰਾਸ਼ਟਰੀ ਰਾਜ ਮਾਰਗ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਸੀ। ਤਾਂ ਕਿ ਕਿਸਾਨ ਦਿੱਲੀ ਵੱਲ ਨਾ ਜਾਣ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਆਵਾਜਾਈ ਦੇ ਰੂਟ ਮੋੜ ਦਿੱਤੇ ਸਨ।

ਜਿਸ ਕਾਰਨ ਦਿੱਲੀ ਤੋਂ ਬੱਸਾਂ ਦੋਸੜਕਾ, ਬਰਾੜਾ, ਸਾਹਾ, ਪੰਚਕੂਲਾ ਰਾਹੀਂ ਚੰਡੀਗੜ੍ਹ ਪਹੁੰਚ ਰਹੀਆਂ ਸਨ। ਇਸੇ ਤਰ੍ਹਾਂ ਨਾਲ ਅੰਬਾਲਾ ਤੋਂ ਦਿੱਲੀ ਦੇ ਲਈ ਵਾਇਆ ਸਾਹਾ, ਬਰਾੜਾ, ਦੋਸੜਕਾ ਹੁੰਦੇ ਹੋਏ ਦਿੱਲੀ ਬਾਰਡਰ ਭਾਲਗੜ੍ਹ ਤੱਕ ਹੀ ਬੱਸਾਂ ਜਾ ਰਹੀਆਂ ਸਨ।ਅੰਬਾਲਾ ਛਾਉਣੀ ਦੇ ਬੱਸ ਸਟੈਂਡ ਤੋਂ ਸਵੇਰੇ 5 ਵਜੇ ਜੈਪੁਰ ਲਈ ਪਹਿਲੀ ਬੱਸ ਚਲਾਈ ਗਈ। ਇਹ ਬੱਸ ਸ਼ਾਹਬਾਦ, ਦਿੱਲੀ ਦੇ ਰਸਤੇ ਜੈਪੁਰ ਗਈ ਸੀ। ਡੇਢ ਘੰਟੇ ਬਾਅਦ ਸ਼ਾਮ 6.30 ਵਜੇ ਦੂਜੀ ਬੱਸ ਦਿੱਲੀ ਲਈ ਰਵਾਨਾ ਕੀਤੀ ਗਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version