Home ਹੈਲਥ ਸਰਦੀਆ ‘ਚ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਇਹ ਸਾਗ

ਸਰਦੀਆ ‘ਚ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਇਹ ਸਾਗ

0

ਹੈਲਥ ਨਿਊਜ਼: ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹਰੀਆਂ ਸਬਜ਼ੀਆਂ ਨਾਲ ਹੁੰਦੀ ਹੈ, ਇਸ ਵਿਚ ਮਿਲਣ ਵਾਲੇ ਅਨੇਕਾਂ ਪ੍ਰਕਾਰ ਦੇ ਸਾਗ ਸਾਡੇ ਸਰੀਰ ਨੂੰ ਬਹੁਤ ਸਾਰੀ ਊਰਜਾ ਪ੍ਰਦਾਨ ਕਰਦੇ ਹਨ। ਭਾਵੇਂ ਇਨ੍ਹਾਂ ਨੂੰ ਹਰ ਮੌਸਮ ‘ਚ ਉਗਾਇਆ ਜਾ ਸਕਦਾ ਹੈ ਅਤੇ ਲੋਕ ਇਨ੍ਹਾਂ ਨੂੰ ਕਈ ਥਾਵਾਂ ‘ਤੇ ਉਗਾਉਂਦੇ ਵੀ ਹਨ ਪਰ ਸਹੀ ਮੌਸਮ ‘ਚ ਖਾਧੀਆਂ ਜਾਣ ਵਾਲੀਆਂ ਸਬਜ਼ੀਆਂ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਇਹ ਸਵਾਦ ਇਸ ਮੌਸਮ ਵਿੱਚ ਉਗਾਈਆਂ ਜਾਣ ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ। ਅਜਿਹੇ ‘ਚ ਇਨ੍ਹਾਂ ਨੂੰ ਨਾ ਬਣਾਉਣ ਦਾ ਮਤਲਬ ਸਿਹਤ ਦੇ ਨਾਲ-ਨਾਲ ਸਵਾਦ ਤੋਂ ਵੀ ਵਾਝੇ ਰਹਿਣਾ ਹੈ । ਇਸ ਲਈ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ‘ਚ ਸ਼ਾਮਲ ਕਰੋ । ਇਨ੍ਹਾਂ ਸਾਗ ਤੋਂ ਸਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ, ਤਾਂ ਆਓ ਜਾਣਦੇ ਹਾਂ ਕਿ ਕਿਹੜੇ ਸਾਗ ਸਾਡੇ ਲਈ ਫਾਇਦੇਮੰਦ ਹਨ।

ਪਾਲਕ ਸਾਗ

ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਪਾਲਕ ਦਾ ਸਾਗ ਸਾਡੇ ਵਾਲਾਂ ਅਤੇ ਹੱਡੀਆਂ ਨੂੰ ਅੰਦਰੋਂ ਮਜ਼ਬੂਤ ​​ਕਰਦਾ ਹੈ। ਇੰਨਾ ਹੀ ਨਹੀਂ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ‘ਚ ਰੱਖਦਾ ਹੈ। ਇਸ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

ਬਾਥੂ ਦਾ ਸਾਗ
ਐਂਟੀਆਕਸੀਡੈਂਟਸ ਨਾਲ ਭਰਪੂਰ ਬਾਥੂ ਦਾ ਸਾਗ ਸਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਇਸ ਮੌਸਮ ‘ਚ ਰੋਜ਼ਾਨਾ ਇਸ ਦੀ ਵਰਤੋਂ ਨਾਲ ਪੱਥਰੀ ਦੀ ਸਮੱਸਿਆ ਨਹੀਂ ਹੁੰਦੀ। ਜ਼ਿੰਕ, ਫਾਸਫੋਰਸ, ਪੋਟਾਸ਼ੀਅਮ, ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਬਾਥੂ ਦਾ ਸਾਗ ਸਾਡੇ ਲਈ ਕੁਦਰਤ ਦਾ ਵਰਦਾਨ ਹੈ। ਇਸ ਨੂੰ ਸਾਦਾ ਜਾਂ ਦਹੀਂ ਨਾਲ ਰਾਇਤਾ ਬਣਾ ਕੇ ਖਾਧਾ ਜਾ ਸਕਦਾ ਹੈ। ਇਸ ‘ਚ ਮੌਜੂਦ ਅਮੀਨੋ ਐਸਿਡ ਪਾਚਨ ਤੰਤਰ ਨੂੰ ਮਜ਼ਬੂਤ ​​ਕਰਦੇ ਹਨ। ਇਸ ‘ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਵੀ ਮਦਦ ਕਰਦਾ ਹੈ।

ਮੇਥੀ ਦਾ ਸਾਗ
ਐਂਟੀਆਕਸੀਡੈਂਟ ਨਾਲ ਭਰਪੂਰ ਮੇਥੀ ਦਾ ਸਾਗ ਕਈ ਤਰ੍ਹਾਂ ਦੇ ਬੈਕਟੀਰੀਆ ਨੂੰ ਮਾਰਦਾ ਹੈ। ਇਨ੍ਹਾਂ ਦੇ ਛੋਟੇ ਗੋਲ ਪੱਤੇ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੀ ਪੂੜੀ ,ਰੋਟੀ ਜਾਂ ਸਬਜ਼ੀ, ਸਭ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

ਅਰਬੀ ਦੇ ਪੱਤਿਆ ਦਾ ਸਾਗ
ਵਿਟਾਮਿਨ ਏ ਨਾਲ ਭਰਪੂਰ ਅਰਬੀ ਦੇ ਪੱਤਿਆ ਦਾ ਸਾਗ ਸਾਡੀਆਂ ਅੱਖਾਂ ਦੀ ਸੁਰੱਖਿਆ ਦੇ ਨਾਲ-ਨਾਲ ਬੁਢਾਪੇ ਦੇ ਨਾਲ ਹੋਣ ਵਾਲੇ ਮੈਕੁਲਰ ਡੀਜਨਰੇਸ਼ਨ ਨੂੰ ਰੋਕਣ ਵਿੱਚ ਮਦਦਗਾਰ ਹੈ। ਇਸ ‘ਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਸਾਡੀ ਇਮਿਊਨਿਟੀ ਅਤੇ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਉੱਤਰੀ ਭਾਰਤ ਵਿੱਚ ਇਸਦੇ ਪਕੌੜੇ ਸਟੀਮ ਕਰਕੇ ਬਣਾਏ ਜਾਂਦੇ ਹਨ, ਜੋ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ।

ਕਲਮੀ ਸਾਗ
ਐਂਟੀਆਕਸੀਡੈਂਟ ਨਾਲ ਭਰਪੂਰ ਕਲਮੀ ਸਾਗ ਕਈ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਆਇਰਨ ਵੀ ਹੁੰਦੇ ਹਨ, ਜੋ ਸਰੀਰ ਵਿਚ ਅਨੀਮੀਆ ਨੂੰ ਰੋਕਦੇ ਹਨ ਅਤੇ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਘੱਟ ਕੈਲੋਰੀ ਵਾਲਾ ਸਾਗ ਹੈ, ਜੋ ਸਾਡੇ ਭਾਰ ਨੂੰ ਘੱਟ ਕਰਨ ਵਿੱਚ ਸਾਡੀ ਮਦਦ ਕਰਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version