Home ਪੰਜਾਬ ਲੁਧਿਆਣਾ ਦੀ ਭਾਰਤ ਬਾਕਸ ਫੈਕਟਰੀ ‘ਤੇ ਪਈ ਈ.ਡੀ ਦੀ ਰੇਡ

ਲੁਧਿਆਣਾ ਦੀ ਭਾਰਤ ਬਾਕਸ ਫੈਕਟਰੀ ‘ਤੇ ਪਈ ਈ.ਡੀ ਦੀ ਰੇਡ

0

ਲੁਧਿਆਣਾ: ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate),(ਈਡੀ) ਵੱਲੋਂ ਲੁਧਿਆਣਾ (Ludhiana ) ਦੀ ਇੱਕ ਕੰਪਨੀ ‘ਤੇ ਛਾਪਾ ਮਾਰਿਆ ਗਿਆ ਹੈ। ਦੱਸਿਆ ਗਿਆ ਹੈ ਕਿ ਈ.ਡੀ. ਨੇ ਸਵੇਰੇ 7.30 ਵਜੇ ਲੁਧਿਆਣਾ ਦੇ ਭਾਮੀਆਂ ਰੋਡ ਸਥਿਤ ਭਾਰਤ ਬਾਕਸ ਫੈਕਟਰੀ ‘ਤੇ ਛਾਪਾ ਮਾਰਿਆ ਅਤੇ ਜਾਂਚ ਲਈ ਉਥੋਂ ਰਿਕਾਰਡ ਅਤੇ ਦਸਤਾਵੇਜ਼ ਜ਼ਬਤ ਕੀਤੇ ਹਨ। ਕੰਪਨੀ ਦੇ ਡਾਇਰੈਕਟਰ ਕਥਿਤ ਤੌਰ ‘ਤੇ ਵੱਡੇ ਘੁਟਾਲੇ ‘ਚ ਸ਼ਾਮਲ ਹਨ, ਜਿਸ ਕਾਰਨ ਈ.ਡੀ. ਨੂੰ ਕੰਪਨੀ ਦੀ ਤਲਾਸ਼ੀ ਲੈਣੀ ਪਈ। ਪਤਾ ਲੱਗਾ ਹੈ ਕਿ ਕੰਪਨੀ ਭਾਰਤ ਪੇਪਰਜ਼ ਲਿਮਟਿਡ ‘ਤੇ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਈ.ਡੀ. ਨੇ ਜੰਮੂ-ਕਸ਼ਮੀਰ, ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ‘ਚ ਛਾਪੇਮਾਰੀ ਕੀਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੰਪਨੀ ਦੇ ਦੋ ਸਾਬਕਾ ਡਾਇਰੈਕਟਰਾਂ ਪ੍ਰਵੀਨ ਅਗਰਵਾਲ ਅਤੇ ਅਨਿਲ ਕੁਮਾਰ ਨੂੰ ਬੈਂਕ ਧੋਖਾਧੜੀ ਦੇ ਮਾਮਲੇ ‘ਚ ਸੀ.ਬੀ.ਆਈ. ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਈ.ਡੀ. ਟੀਮ ਨੇ ਬੁੱਧਵਾਰ ਨੂੰ ਜੰਮੂ ਅਤੇ ਕਸ਼ਮੀਰ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰਤ ਪੇਪਰਜ਼ ਲਿਮਟਿਡ (ਬੀਪੀਐਲ) ਨਾਲ ਜੁੜੇ 200 ਕਰੋੜ ਰੁਪਏ ਦੇ ਕਥਿਤ ਬੈਂਕ ਲੋਨ ਧੋਖਾਧੜੀ ਦੇ ਸਬੰਧ ਵਿੱਚ ਤਲਾਸ਼ੀ ਲਈ ਹੈ ।

ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਏਜੰਸੀ ਦੀਆਂ ਟੀਮਾਂ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀਆਂ ਵਿਵਸਥਾਵਾਂ ਦੇ ਤਹਿਤ ਇਨ੍ਹਾਂ ਖੇਤਰਾਂ ‘ਚ ਘੱਟੋ-ਘੱਟ 9 ਟਿਕਾਣਿਆਂ ਦੀ ਤਲਾਸ਼ੀ ਲੈ ਰਹੀਆਂ ਹਨ।ਸਤੰਬਰ 2006 ‘ਚ ਸਥਾਪਿਤ ਬੀ.ਪੀ.ਐੱਲ. ਭਾਰਤ ਬਾਕਸ ਫੈਕਟਰੀ ਇੰਡਸਟਰੀਜ਼ ਲਿਮਿਟੇਡ (B.B.F.I.L.) ਨਾਲ ਜੁੜਿਆ ਹੈ ਜੋ ਜੰਮੂ ਅਤੇ ਲੁਧਿਆਣਾ ਵਿੱਚ ਸਥਿਤ ਇੱਕ ਪੇਪਰ ਪੈਕੇਜਿੰਗ ਉਦਯੋਗ ਹੈ। ਧਿਆਨ ਯੋਗ ਹੈ ਕਿ ਕੰਪਨੀ ਦੇ ਖ਼ਿਲਾਫ਼ ਮੁਢਲਾ ਇਲਜ਼ਾਮ ਇਹ ਹੈ ਕਿ ਇਸਦੇ ਨਿਰਦੇਸ਼ਕਾਂ ਨੇ ਸਟੇਟ ਬੈਂਕ ਆਫ ਇੰਡੀਆ ਸਮੇਤ ਪ੍ਰਮੁੱਖ ਬੈਂਕਾਂ ਦੇ ਕੰਸੋਰਟੀਅਮ ਨਾਲ ਲਗਭਗ 200 ਕਰੋੜ ਰੁਪਏ ਦੀ ਬੈਂਕ ਲੋਨ ਧੋਖਾਧੜੀ ਕੀਤੀ ਹੈ।

ਕੰਪਨੀ ਅੱਗੇ ਹੋ ਚੁੱਕੀ ਹੈ ਸੇਲ
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਕੰਪਨੀ ਨੂੰ ਬੈਂਕ ਨਿਲਾਮੀ ਰਾਹੀਂ ਵੇਚਿਆ ਗਿਆ ਹੈ, ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਇਹ ਵੇਚੀ ਗਈ ਹੈ, ਸੁਣਨ ਵਿਚ ਆ ਰਿਹਾ ਹੈ ਕਿ ਉਕਤ ਵਿਅਕਤੀ ਨੇ ਪੀ.ਐਨ.ਬੀ. ਬੈਂਕ ਨਾਲ ਕਰੀਬ 100 ਕਰੋੜ ਰੁਪਏ ਦਾ ਗਬਨ ਕੀਤਾ ਹੈ। ਕਰੀਬ 4 ਸਾਲ ਪਹਿਲਾਂ ਲੁਧਿਆਣਾ ਸਥਿਤ ਕੰਪਨੀ ਨੂੰ ਬੈਂਕ ਰਾਹੀਂ ਅੱਗੇ ਵੇਚ ਦਿੱਤਾ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version