Thursday, May 2, 2024
Google search engine
Homeਮਨੋਰੰਜਨਸਲਮਾਨ ਖ਼ਾਨ ਨੇ ਨਿੱਕੇ ਫੈਨ ਜਗਨਵੀਰ ਨੂੰ ਦਿੱਤਾ ਤੋਹਫ਼ਾ

ਸਲਮਾਨ ਖ਼ਾਨ ਨੇ ਨਿੱਕੇ ਫੈਨ ਜਗਨਵੀਰ ਨੂੰ ਦਿੱਤਾ ਤੋਹਫ਼ਾ

ਮੁੰਬਈ : ਇੱਕ ਬਾਰ ਜੋ ਮੈਂ ਕਮਿਟਮੈਂਟ ਕਰ ਦਿੱਤੀ ਤਾਂ ਫਿਰ ਮੈਂ ਆਪਣੇ ਆਪ ਦੀ ਵੀ ਨਹੀਂ ਸੁਣਦਾ…’ ਫਿਲਮ ‘ਵਾਂਟੇਡ’ ਵਿੱਚ ਸਲਮਾਨ ਖਾਨ (Salman Khan) ਦਾ ਇਹ ਡਾਇਲਾਗ ਤੁਸੀਂ ਸੁਣਿਆ ਹੋਵੇਗਾ। ਇਹ ਗੱਲ ਫਿਲਮ ਦੀ ਸੀ, ਪਰ ਅਸਲ ਜਿੰਦਗੀ ‘ਚ ਵੀ ਭਾਈਜਾਨ ਆਪਣੇ ਇਸ ਡਾਇਲਾਗ ‘ਤੇ ਕਾਇਮ ਹਨ। ਉਨ੍ਹਾਂ ਨੇ ਇਹ ਗੱਲ ਇਕ ਵਾਰ ਫਿਰ ਸਾਬਤ ਕਰ ਦਿੱਤੀ ਹੈ। ਸਲਮਾਨ ਖਾਨ ਲੱਖਾਂ ਲੋਕਾਂ ਦੀ ਮਦਦ ਕਰਦੇ ਹਨ । ਹਾਲ ਹੀ ‘ਚ  ਸਲਮਾਨ ਖਾਨ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਉਨ੍ਹਾਂ ਦੇ 9 ਸਾਲ ਦੇ ਫੈਨ ਖੁਸ਼ੀ ਨਾਲ ਝੂਮ ਉੱਠੇ।

9 ਸਾਲ ਦਾ ਛੋਟਾ ਜਗਨਬੀਰ ਸਲਮਾਨ ਖਾਨ ਦਾ ਬਹੁਤ ਵੱਡਾ ਫੈਨ ਹੈ। ਲੰਬੇ ਸਮੇਂ ਤੋਂ ਉਹ ਕੈਂਸਰ ਨਾਲ ਲੜਾਈ ਲੜ ਰਹੇ ਸਨ, ਜਿਸ ਨੂੰ ਉਨ੍ਹਾਂ ਨੇ ਹਾਲ ਹੀ ਵਿੱਚ ਹਰਾਇਆ ਹੈ। ਇਸ ਬੱਚੇ ਨਾਲ ਸਲਮਾਨ ਖਾਨ ਨੇ ਇਕ ਵਾਅਦਾ ਕੀਤਾ ਸੀ , ਜੋ ਉਨ੍ਹਾਂ ਨੇ ਨਿਭਾਇਆ ਅਤੇ ਫਿਰ ਕੀ ਹੋਇਆ ਤੁਹਾਨੂੰ ਦੱਸਦੇ ਹਾਂ।

9 ਸਾਲ ਦੇ ਜਗਨਬੀਰ ਨੇ 9 ਰਾਊਂਡ ਦੀ ਕੀਮੋਥੈਰੇਪੀ ਦੇ ਬਾਅਦ ਕੈਂਸਰ ਨੂੰ ਹਰਾਇਆ ਹੈ। 2018 ਵਿੱਚ, ਸਲਮਾਨ ਖਾਨ ਪਹਿਲੀ ਵਾਰ ਜਗਨਬੀਰ ਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਵਿੱਚ ਮਿਲੇ ਸਨ, ਜਿੱਥੇ 4 ਸਾਲ ਦੇ ਬੱਚੇ ਦੀ ਟਿਊਮਰ ਲਈ ਕੀਮੋਥੈਰੇਪੀ ਚੱਲ ਰਹੀ ਸੀ। ਉਨ੍ਹਾਂ ਨੇ ਬੱਚੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਕੈਂਸਰ ਵਿਰੁੱਧ ਜੰਗ ਜਿੱਤੇਗਾ ਤਾਂ ਉਹ ਉਸ ਨੂੰ ਜ਼ਰੂਰ ਮਿਲਣਗੇ।

ਪਿਛਲੇ ਸਾਲ ਜਗਨਬੀਰ ਦੇ ਕੈਂਸਰ ‘ਤੇ ਕਾਬੂ ਪਾਉਣ ਤੋਂ ਬਾਅਦ ਸਲਮਾਨ ਨੇ ਦਸੰਬਰ 2023 ‘ਚ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਚ ਜਗਨਬੀਰ ਨਾਲ ਮੁਲਾਕਾਤ ਕੀਤੀ ਅਤੇ ਜਗਨਬੀਰ ਦੇ ਇਲਾਜ ਦੇ ਬੁਰੇ ਸਮੇਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕੀਤਾ।

‘ਇੰਡੀਅਨ ਐਕਸਪ੍ਰੈੱਸ’ ਨੂੰ ਦਿੱਤੇ ਇੰਟਰਵਿਊ ‘ਚ ਜਗਨਬੀਰ ਦੀ ਮਾਂ ਸੁਖਬੀਰ ਕੌਰ ਨੇ ਖ਼ੁਲਾਸਾ ਕੀਤਾ ਕਿ 3 ਸਾਲ ਦੀ ਉਮਰ ‘ਚ ਜਗਨਬੀਰ ਦੇ ਦਿਮਾਗ ‘ਚ ਸਿੱਕੇ ਦੇ ਆਕਾਰ ਦਾ ਟਿਊਮਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਸੀ। ਇਸ ਔਖੀ ਸਥਿਤੀ ਦਾ ਸਾਹਮਣਾ ਕਰਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਦਿੱਲੀ ਜਾਂ ਮੁੰਬਈ ਵਿੱਚ ਜਗਨਬੀਰ ਦਾ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਸੀ। ਜਗਨ ਦੀ ਹਾਲਤ ਤੋਂ ਚਿੰਤਤ ਉਸਦੇ ਪਿਤਾ ਪੁਸ਼ਪਿੰਦਰ ਨੇ ਉਸਨੂੰ ਮੁੰਬਈ ਲੈ ਜਾਣ ਦਾ ਫ਼ੈਸਲਾ ਕੀਤਾ। ਮਾਸੂਮ ਜਗਨ ਨੂੰ ਭਰੋਸਾ ਸੀ ਕਿ ਉਹ ਸਲਮਾਨ ਖਾਨ ਨੂੰ ਜ਼ਰੂਰ ਮਿਲਣਗੇ ਅਤੇ ਜਗਨਵੀਰ ਨੂੰ ਮਿਲਕੇ ਸਲਮਾਨ ਨੇ ਆਪਣਾ ਵਾਅਦਾ ਪੂਰਾ ਕੀਤਾ  ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments