Google search engine
Homeਪੰਜਾਬਕਾਸ਼ੀ ਵਿਸ਼ਵਨਾਥ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਖੁਸ਼ਖਬਰੀ

ਕਾਸ਼ੀ ਵਿਸ਼ਵਨਾਥ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਖੁਸ਼ਖਬਰੀ

ਬਠਿੰਡਾ: ਕਾਸ਼ੀ ਵਿਸ਼ਵਨਾਥ ਮੰਦਰ (Kashi Vishwanath Temple) ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਧਾਮ (Banaras Dham) ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਠਿੰਡਾ ਤੋਂ ਵਾਰਾਣਸੀ ਲਈ ਸਿੱਧੀ ਰੇਲਗੱਡੀ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ 26 ਜਨਵਰੀ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਪੂਰੇ ਮਾਲਵਾ ਖੇਤਰ ਦੇ ਲੱਖਾਂ ਸ਼ਰਧਾਲੂ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਧਾਮ ਨੂੰ ਜਾਣ ਲਈ ਸਿੱਧੀ ਰੇਲ ਗੱਡੀ ਨਾ ਮਿਲਣ ਕਾਰਨ  ਪ੍ਰੇਸ਼ਾਨ ਸਨ।

ਵਰਨਣਯੋਗ ਹੈ ਕਿ ਬਠਿੰਡਾ ਵੈਸਟ ਵੈਲਫੇਅਰ ਆਰਗੇਨਾਈਜੇਸ਼ਨ ਨੇ ਸਫ਼ਰ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਪ੍ਰਧਾਨ ਮੰਤਰੀ, ਰੇਲ ਮੰਤਰੀ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਅਤੇ ਵਿਅਕਤੀਗਤ ਤੌਰ ‘ਤੇ ਜਾਣੂ ਕਰਵਾਇਆ ਸੀ। ਹੁਣ ਸ਼ਰਧਾਲੂਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। 26 ਜਨਵਰੀ ਤੋਂ ਬਠਿੰਡਾ ਤੋਂ ਬਨਾਰਸ ਨੂੰ ਜੋੜਨ ਵਾਲੀ ਨਿਯਮਤ ਰੇਲ ਗੱਡੀ ਸ਼ੁਰੂ ਹੋਣ ਜਾ ਰਹੀ ਹੈ।

 ਇਨ੍ਹਾਂ ਗੱਡੀਆਂ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਵੈਸਟ ਵੈਲਫੇਅਰ ਆਰਗੇਨਾਈਜੇਸ਼ਨ ਦਾ ਵਫ਼ਦ ਸਟੇਸ਼ਨ ਸੁਪਰਡੈਂਟ ਰਾਜੇਸ਼ ਸ਼ਰਮਾ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ। ਉਨ੍ਹਾਂ ਦੱਸਿਆ ਕਿ ਦੋ ਟਰੇਨਾਂ ਇੱਕ ਦਿਨ ਛੱਡ ਕੇ ਫਰਕਕਾ ਐਕਸਪ੍ਰੈਸ 13484 ਬਠਿੰਡਾ ਤੋਂ ਸ਼ਾਮ 4:25 ਵਜੇ ਅਯੁੱਧਿਆ ਧਾਮ ਰਾਹੀਂ ਵਾਰਾਣਸੀ ਜੰਕਸ਼ਨ (ਬਨਾਰਸ) ਪਹੁੰਚੇਗੀ ਅਤੇ 13414 ਦੁਪਹਿਰ 3 ਵਜੇ ਬਠਿੰਡਾ ਤੋਂ ਅਲੀਗੜ੍ਹ  ਹੁੰਦੀ ਹੋਈ ਵਾਰਾਣਸੀ ਜੰਕਸ਼ਨ (ਬਨਾਰਸ) ਪਹੁੰਚੇਗੀ। ਇਸ ਮੌਕੇ ਭਾਜਪਾ ਐਸਸੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਸਬੀਰ ਸਿੰਘ ਮਹਿਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਦਾ ਧੰਨਵਾਦ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments