Home ਮਨੋਰੰਜਨ ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ

ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ ਦਾ ਪਹਿਲਾ ਪੋਸਟਰ ਰਿਲੀਜ਼ ਹੋਇਆ

0

ਮੁੰਬਈ : ਕ੍ਰਾਈਮ ਥ੍ਰਿਲਰ (crime thriller) ਅਤੇ ਸਸਪੈਂਸ ਫਿਲਮਾਂ (suspense film) ਲਈ ਮਸ਼ਹੂਰ ਅਜੇ ਦੇਵਗਨ (Ajay Devgn) ਹੁਣ ਜਲਦ ਹੀ ਨਵੀਂ ਥ੍ਰਿਲਰ ਫਿਲਮ ਨਾਲ ਦਰਸ਼ਕਾਂ ਦੇ ਸਾਹਮਣੇ ਆਉਣ ਲਈ ਤਿਆਰ ਹਨ। ਅਜੇ ਦੇਵਗਨ ਦੀ ਆਉਣ ਵਾਲੀ ਫਿਲਮ ‘ਸ਼ੈਤਾਨ’ ਦਾ ਪਹਿਲਾ ਲੁੱਕ ਅੱਜ ਸਾਹਮਣੇ ਆਇਆ ਹੈ। ਵਿਕਾਸ ਬਹਿਲ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਅਜੇ ਦੇਵਗਨ, ਸਾਊਥ ਅਦਾਕਾਰਾ ਜੋਤਿਕਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ‘ਸ਼ੈਤਾਨ’ ਦੇ ਪਹਿਲੇ ਪੋਸਟਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਜੇ ਦੇਵਗਨ ਦੀ ਇਹ ਫਿਲਮ ਸਸਪੈਂਸ ਅਤੇ ਰੋਮਾਂਚ ਨਾਲ ਭਰਪੂਰ ਹੋਣ ਵਾਲੀ ਹੈ ।

ਆਉਣ ਵਾਲੀ ਫਿਲਮ ‘ਸ਼ੈਤਾਨ’ ‘ਚ 90 ਦੇ ਦਹਾਕੇ ਦੇ ਰੋਮਾਂਟਿਕ ਹੀਰੋ ਆਰ ਮਾਧਵਨ ਵਿਲੇਨ ਦੇ ਰੂਪ ‘ਚ ਨਜ਼ਰ ਆਉਣਗੇ। ਅੱਜ ‘ਸ਼ੈਤਾਨ’ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ ਪਰ ਨਿਰਮਾਤਾਵਾਂ ਨੇ ਫਿਲਮ ਦੀ ਕਹਾਣੀ ਬਾਰੇ ਅਜੇ ਤੱਕ ਕੁਝ ਵੀ ਖੁਲਾਸਾ ਨਹੀਂ ਕੀਤਾ ਹੈ। ਇਸ ਪੋਸਟਰ ਨੂੰ ਰਿਲੀਜ਼ ਕਰਦੇ ਹੋਏ ਅਜੇ ਦੇਵਗਨ ਨੇ ਐਲਾਨ ਕੀਤਾ ਕਿ ਕੱਲ ਯਾਨੀ 25 ਜਨਵਰੀ ਨੂੰ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ।

ਇਸ ਦਿਨ ਕੀਤਾ ਜਾਵੇਗਾ ਰਿਲੀਜ਼ 
ਆਰ ਮਾਧਵਨ ਨੇ ਵੀ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਪੋਸਟਰ ਸ਼ੇਅਰ ਕਰਦੇ ਹੋਏ ਉਹ ਲਿਖਦੇ ਹਨ, ‘ਸ਼ੈਤਾਨ ਨਜ਼ਰ ਮਿਲਾਉਂਦਾ ਨਹੀਂ ,ਨਜ਼ਰ ਲਗਾਉਂਦਾ ਹੈ। ਅਜੇ ਦੇਵਗਨ, ਆਰ ਮਾਧਵਨ ਅਤੇ ਜਯੋਤਿਕਾ ਦੀ ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜੇ ਅਤੇ ਆਰ ਮਾਧਵਨ ਦੀ ਕੈਪਸ਼ਨ ਅਤੇ ਫਿਲਮ ਦੇ ਪਹਿਲੇ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਕਾਲੇ ਜਾਦੂ ਦੇ ਆਲੇ-ਦੁਆਲੇ ‘ਤੇ ਆਧਾਰਿਤ ਹੈ।

 ‘ਸ਼ੈਤਾਨ’ ਨਾਲ ਅਭਿਨੇਤਰੀ ਜਯੋਤਿਕਾ ਹਿੰਦੀ ਫਿਲਮਾਂ ‘ਚ ਵਾਪਸੀ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ‘ਸ਼ੈਤਾਨ’ ਨੂੰ ਅਜੇ, ਜੋਤੀ ਦੇਸ਼ਪਾਂਡੇ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਨੇ ਪ੍ਰੋਡਿਊਸ ਕੀਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version