Home ਸੰਸਾਰ ਰਾਮ ਲੱਲਾ ਦੇ ਆਉਣ ‘ਤੇ ਅਮਰੀਕਾ ਵਾਸੀਆਂ ਨੇ ਮਨਾਇਆ ਜਸ਼ਨ,ਵੰਡੇ ਲੱਡੂ

ਰਾਮ ਲੱਲਾ ਦੇ ਆਉਣ ‘ਤੇ ਅਮਰੀਕਾ ਵਾਸੀਆਂ ਨੇ ਮਨਾਇਆ ਜਸ਼ਨ,ਵੰਡੇ ਲੱਡੂ

0

ਨਿਊਯਾਰਕ : ਅੱਜ ਯਾਨੀ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਰ ਦਾ ‘ਪ੍ਰਾਣ ਪ੍ਰਤੀਸਠਾ ‘ (Pran Pratistha) ਪ੍ਰੋਗਰਾਮ ਦੇਸ਼ਾਂ-ਵਿਦੇਸ਼ਾਂ ‘ਚ ਮਨਾਇਆ ਜਾ ਰਿਹਾ ਹੈ। ਰਾਮ ਲੱਲਾ ਦੇ ਆਉਣ ‘ਤੇ ਅਮਰੀਕਾ ‘ਚ ਵੀ ਜਸ਼ਨ ਮਨਾਏ ਜਾ ਰਹੇ ਹਨ । ਇਸ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਸੰਯੁਕਤ ਰਾਜ ਵਿੱਚ ਲਗਭਗ ਇੱਕ ਦਰਜਨ ਸਮਾਗਮਾਂ ਦੀ ਯੋਜਨਾ ਬਣਾਈ ਗਈ ਸੀ। ਨਿਊਯਾਰਕ ਟਾਈਮਜ਼ ਸਕੁਏਅਰ ਤੋਂ ਬੋਸਟਨ ਤੱਕ, ਅਤੇ ਨਾਲ ਹੀ ਵਾਸ਼ਿੰਗਟਨ, ਡੀ.ਸੀ., ਲਾਸ ਏਂਜਲਸ ਅਤੇ ਸੈਨ ਫਰਾਂਸਿਸਕੋ ਵਿੱਚ ਭਾਰਤ ਵਿੱਚ ਜਸ਼ਨਾਂ ਦੇ ਨਾਲ ਹੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਸੀਨ । ਟੈਕਸਾਸ, ਇਲੀਨੋਇਸ, ਨਿਊਯਾਰਕ, ਨਿਊਜਰਸੀ ਅਤੇ ਜਾਰਜੀਆ ਸਮੇਤ ਹੋਰ ਰਾਜਾਂ ਵਿੱਚ ਬਿਲਬੋਰਡ ਲਗਾਏ ਗਏ ਹਨ।

ਨਿਊਯਾਰਕ’ ਵਿੱਚ ‘ਓਵਰਸੀਜ਼ ਫਰੈਂਡਜ਼ ਆਫ ਰਾਮ ਮੰਦਰ ਇਨ ਦੇ ਮੈਂਬਰਾਂ ਨੇ ਰਾਮ ਮੰਦਰ ਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ ਟਾਈਮਜ਼ ਸਕੁਏਅਰ ਵਿੱਚ ਲੱਡੂ ਵੰਡੇ ਹਨ। ਸੰਸਥਾ ਦੇ ਮੈਂਬਰ ਪ੍ਰੇਮ ਭੰਡਾਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਅਮਰੀਕਾ ਵਿੱਚ ਵੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੁਨੀਆ ਭਰ ਦੇ ਲੋਕਾਂ ਨੂੰ ਇਸ ਸਮਾਗਮ ਨਾਲ ਜੋੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ ਹੈ । ਪ੍ਰੇਮ ਭੰਡਾਰੀ ਨੇ ਕਿਹਾ, ‘ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਆਪਣੇ ਜੀਵਨ ਕਾਲ ਵਿਚ ਇਸ ਬ੍ਰਹਮ ਦਿਨ ਦੇ ਗਵਾਹ ਹੋਵਾਂਗੇ।

‘ਪ੍ਰਾਣ ਪ੍ਰਤੀਸਠਾ ‘ ਸਮਾਰੋਹ ਦੀ ਰਸਮ ਹੋ ਚੁੱਕੀ ਹੈ। ਟਾਈਮਜ਼ ਸਕੁਏਅਰ ‘ਚ ਵੀ ਲੋਕ ਇਸ ਦਾ ਜਸ਼ਨ ਮਨਾ ਰਹੇ ਹਨ ਅਤੇ ਇਹ ਜਗ੍ਹਾ ਅਯੁੱਧਿਆ ਤੋਂ ਘੱਟ ਨਹੀਂ ਲੱਗਦੀ । ਵੱਖ-ਵੱਖ ਥਾਵਾਂ ‘ਤੇ ਭਾਰਤੀ ਪ੍ਰਵਾਸੀ ਇਸ ਸਮਾਗਮ ਨੂੰ ਮਨਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਗਵਾਨ ਰਾਮ ‘ਬਨਵਾਸ’ ਤੋਂ ਬਾਅਦ ਵਾਪਸ ਆਏ ਹਨ ਅਤੇ ਇਹ ਸਭ ਪੀਐਮ ਮੋਦੀ ਦੀ ਅਗਵਾਈ ਕਾਰਨ ਹੋਇਆ ਹੈ। ਉਨ੍ਹਾਂ ਨੇ ਸਮੁੱਚੇ ਮਾਹੌਲ ਨੂੰ ਦੁਨੀਆਂ ਭਰ ਵਿੱਚ ‘ਰਮਾਇਆਂ’ ਬਣਾ ਦਿੱਤਾ ਹੈ। ਉਨ੍ਹਾਂ ਨੇ ਨਾ ਸਿਰਫ 140 ਕਰੋੜ ਲੋਕਾਂ ਨੂੰ ਜੋੜਿਆ ਹੈ ਸਗੋਂ ਦੇਸ਼ ਨੂੰ ਵੀ ਜੋੜਿਆ ਹੈ। ਵਿਦੇਸ਼ਾਂ ਵਿੱਚ ਪ੍ਰਵਾਸੀ ਭਾਰਤੀ ਵੀ ਇਸ ਸਮਾਗਮ ਦੇ ਨਾਲ ਹਨ। ਇਹ ਦਿਨ ਦੀਵਾਲੀ ਤੋਂ ਘੱਟ ਨਹੀਂ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ (ਡਬਲਯੂ.ਐੱਚ.ਪੀ.), ਯੂ.ਐੱਸ. ਚੈਪਟਰ, ਅਮਰੀਕਾ ਭਰ ਦੇ ਹਿੰਦੂਆਂ ਦੇ ਸਹਿਯੋਗ ਨਾਲ, 10 ਰਾਜਾਂ ਅਤੇ ਹੋਰਾਂ ਵਿੱਚ 40 ਤੋਂ ਵੱਧ ਬਿਲਬੋਰਡ ਲਗਾ ਚੁੱਕੇ ਹਨ, ਜੋ ਸ਼੍ਰੀ ਰਾਮ ਦੇ ਜਨਮ ਸਥਾਨ ‘ਤੇ ਵਿਸ਼ਾਲ ‘ਪ੍ਰਾਣ ਪ੍ਰਤੀਸਠਾ’ ਸਮਾਰੋਹ ਦੇ ਸਬੰਧ ਵਿੱਚ ਸੰਦੇਸ਼ ਫੈਲਾਉਂਦੇ ਹਨ। ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਦੀ ਯਾਦ ਵਿੱਚ, ਅਮਰੀਕਾ ਭਰ ਵਿੱਚ ਹਿੰਦੂ ਅਮਰੀਕੀ ਭਾਈਚਾਰੇ ਨੇ ਕਈ ਕਾਰ ਰੈਲੀਆਂ ਦਾ ਆਯੋਜਨ ਕੀਤਾ ਸੀ ਅਤੇ ਅਯੁੱਧਿਆ ਵਿੱਚ ‘ਪ੍ਰਾਣ ਪ੍ਰਤੀਸਠਾ’ ਲਈ ਕਈ ਹੋਰ ਸਮਾਗਮਾਂ ਦੀ ਯੋਜਨਾ ਬਣਾਈ ਸੀ। ਜ਼ਿਕਰਯੋਗ ਹੈ ਕਿ ਪ੍ਰਾਣ ਪ੍ਰਤਿਸ਼ਠਾ ਦੀ ਪ੍ਰਕਿਰਿਆ 16 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version