Home ਮਨੋਰੰਜਨ ਸੈਫ ਅਲੀ ਖਾਨ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ

ਸੈਫ ਅਲੀ ਖਾਨ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ

0

ਮੁੰਬਈ : ਅਦਾਕਾਰ ਸੈਫ ਅਲੀ ਖਾਨ (Saif Ali Khan) ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਭਿਨੇਤਾ ਨੂੰ ਸਵੇਰੇ 8 ਵਜੇ ਕੋਕਿਲਾਬੇਨ ਹਸਪਤਾਲ (Kokilaben Hospital) ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਵੀ ਉੱਥੇ ਮੌਜੂਦ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੈਫ ਦੇ ਪ੍ਰਸ਼ੰਸਕ ਉਨ੍ਹਾਂ ਲਈ ਚਿੰਤਤ ਹੋ ਗਏ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਸੈਫ ਅਲੀ ਖਾਨ ਦੇ ਗੋਡੇ ਅਤੇ ਮੋਢੇ ‘ਚ ਫਰੈਕਚਰ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਕਿਸ ਦੇ ਮੋਢੇ ‘ਚ ਫਰੈਕਚਰ ਹੋਇਆ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ।

ਕੰਮ ਦੀ ਗੱਲ ਕਰੀਏ ਤਾਂ ਸੈਫ ਅਲੀ ਖਾਨ ਆਖਰੀ ਵਾਰ ਫਿਲਮ ਆਦਿਪੁਰਸ਼ ਵਿੱਚ ਨਜ਼ਰ ਆਏ ਸਨ। ਹੁਣ ਉਹ ਜਲਦ ਹੀ ਫਿਲਮ ਦੇਵਰਾ ‘ਚ ਨਜ਼ਰ ਆਉਣਗੇ।

NO COMMENTS

LEAVE A REPLY

Please enter your comment!
Please enter your name here

Exit mobile version