Home ਮਨੋਰੰਜਨ ਕੈਟਰੀਨਾ ਕੈਫ ਦੀ ਫਿਲਮ ‘ਮੇਰੀ ਕ੍ਰਿਸਮਸ’ ਦਾ ਇਹ ਗਾਣਾ ਹੋਇਆ ਰਿਲੀਜ਼

ਕੈਟਰੀਨਾ ਕੈਫ ਦੀ ਫਿਲਮ ‘ਮੇਰੀ ਕ੍ਰਿਸਮਸ’ ਦਾ ਇਹ ਗਾਣਾ ਹੋਇਆ ਰਿਲੀਜ਼

0

ਮੁੰਬਈ : ਕੈਟਰੀਨਾ ਕੈਫ (Katrina Kaif) ਅਤੇ ਵਿਜੇ ਸੇਤੂਪਤੀ (Vijay Sethupathi) ਸਟਾਰਰ ਫਿਲਮ ‘ਮੇਰੀ ਕ੍ਰਿਸਮਸ’ (Merry Christmas) ਸਾਲ 2024 ਦੀਆਂ ਸਭ ਤੋਂ ਉਡੀਕੀਆਂ ਗਈਆਂ ਫਿਲਮਾਂ ਵਿੱਚੋਂ ਇੱਕ ਹੈ। ਦੋਵਾਂ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ ਇਸ ਥ੍ਰਿਲਰ ਫਿਲਮ ਵਿੱਚ ਕੈਟਰੀਨਾ ਕੈਫ ਪਹਿਲੀ ਵਾਰ ਵਿਜੇ ਸੇਤੂਪਤੀ ਨਾਲ ਸਕ੍ਰੀਨ ਸ਼ੇਅਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਫਿਲਮ ਦੇ ਟ੍ਰੇਲਰ ਨੇ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਕਾਫੀ ਉਤਸ਼ਾਹਿਤ ਕਰ ਦਿੱਤਾ ਹੈ। ਅਜਿਹੇ ‘ਚ ਮੇਕਰਸ ਨੇ ਉਨ੍ਹਾਂ ਦਾ ਉਤਸ਼ਾਹ ਹੋਰ ਵੀ ਵਧਾਉਣ ਲਈ ਇਸ ਦਾ ਗੀਤ ‘ਨਜ਼ਰ ਤੇਰੀ ਤੂਫਾਨ’ ਰਿਲੀਜ਼ ਕੀਤਾ ਹੈ।

‘ਮੇਰੀ ਕ੍ਰਿਸਮਸ’ ਗੀਤ ਰਿਲੀਜ਼

ਨਿਰਮਾਤਾਵਾਂ ਨੇ ਫਿਲਮ ‘ਮੇਰੀ ਕ੍ਰਿਸਮਸ’ ਦਾ ਦੂਜਾ ਗੀਤ ‘ਨਜ਼ਰ ਤੇਰੀ ਤੂਫਾਨ’ ਅੱਜ ਰਿਲੀਜ਼ ਕੀਤਾ ਹੈ। ਇਸ ਗੀਤ ‘ਚ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਦੀ ਜ਼ਬਰਦਸਤ ਰੋਮਾਂਟਿਕ ਕੈਮਿਸਟਰੀ ਦੇਖੀ ਜਾ ਸਕਦੀ ਹੈ । ਕਦੇ ਇਕੱਠੇ ਪਿਆਰ ਕਰਦੇ ਹੋਏ,ਤਾਂ ਕਦੇ ਲੜਦੇ ਹੋਏ ਸਿਤਾਰੇ ਇਸ ਗਾਣੇ ‘ਚ ਨਜ਼ਰ ਆ ਰਹੇ ਹਨ ।

‘ਮੇਰੀ ਕ੍ਰਿਸਮਸ’ ਦੇ ਇਸ ਗੀਤ ਨੂੰ ਵਰੁਣ ਗਰੋਵਰ ਨੇ ਲਿਖਿਆ ਹੈ ਅਤੇ ਪਾਪੋਨ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘ਕੈਟ ਅਤੇ ਵਿਜੇ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਲਈ ਅਸੀਂ ਇਸ ਫਿਲਮ ਦਾ ਇੰਤਜ਼ਾਰ ਨਹੀਂ ਕਰ ਸਕਦੇ।’ ਇਕ ਹੋਰ ਨੇ ਆਪਣਾ ਉਤਸ਼ਾਹ ਸਾਂਝਾ ਕੀਤਾ ਅਤੇ ਲਿਖਿਆ, ‘ਪ੍ਰੀਤਮ ਅਤੇ ਪਾਪੋਨ ਲੰਬੇ ਸਮੇਂ ਬਾਅਦ, ਜਾਦੂਈ, ਸ਼ਾਨਦਾਰ।’

ਕਦੋਂ ਰਿਲੀਜ਼ ਹੋਵੇਗੀ ਫਿਲਮ ‘ਮੇਰੀ ਕ੍ਰਿਸਮਸ’ ?

ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਸਟਾਰਰ ਫਿਲਮ ‘ਮੇਰੀ ਕ੍ਰਿਸਮਸ’ ਵਿੱਚ ਸੰਜੇ ਕਪੂਰ, ਵਿਨੈ ਪਾਠਕ, ਪ੍ਰਤਿਮਾ ਕੰਨਨ ਅਤੇ ਟੀਨੂੰ ਆਨੰਦ ਸਮੇਤ ਕਈ ਕਲਾਕਾਰ ਹਨ। ਇਸ ਤੋਂ ਇਲਾਵਾ ਫਿਲਮ ਵਿੱਚ ਰਾਧਿਕਾ ਆਪਟੇ ਅਤੇ ਅਸ਼ਵਨੀ ਕਾਲਸੇਕਰ ਸਟਾਰ-ਸਟੇਡਡ ਲਾਈਨਅੱਪ ਵਿੱਚ ਸ਼ਾਮਲ ਹੋ ਕੈਮਿਓ ਰੋਲ ਅਦਾ ਕਰ ਰਹੇ ਹਨ ।

ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਤ ਅਤੇ ਰਮੇਸ਼ ਤੋਰਾਨੀ, ਸੰਜੇ ਰਾਊਤਰੇ, ਜਯਾ ਤੋਰਾਨੀ ਅਤੇ ਕੇਵਲ ਗਰਗ ਦੁਆਰਾ ਨਿਰਮਿਤ, ਇਹ ਫਿਲਮ 12 ਜਨਵਰੀ, 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version