ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਸਾਲ 2024 ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 5 ਮਾਰਚ, 2024 ਤੱਕ ਸ਼ੁਰੂ ਹੋਣਗੀਆਂ, ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 30 ਮਾਰਚ ਤੱਕ ਚੱਲਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਬੰਧਤ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਨ੍ਹਾਂ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਮਿਤੀਆਂ ਨੋਟ ਕਰਵਾ ਦੇਣ ਤਾਂ ਜੋ ਕੋਈ ਵੀ ਇਮਤਿਹਾਨ ਤੋਂ ਨਾ ਖੁੰਝ ਜਾਵੇ। ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਉਪਲਬਧ ਹੋਵੇਗੀ।
ਇਹਨਾਂ Steps ਰਾਹੀਂ ਡਾਊਨਲੋਡ ਕਰੋ ਡੇਟਸ਼ੀਟ
ਸਟੈਪ 1- ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ
ਸਟੈਪ 2- ਹੋਮਪੇਜ ‘ਤੇ ਦਿਖਾਈ ਦੇਣ ਵਾਲੇ PSEB ਬੋਰਡ ਪ੍ਰੀਖਿਆ 2024 ਡੇਟ ਸ਼ੀਟ ਲਿੰਕ ‘ਤੇ ਕਲਿੱਕ ਕਰੋ।
ਸਟੈਪ 3- ਪੀਡੀਐਫ ਫਾਈਲ ਖੁੱਲੇਗੀ, ਜਿਸ ਵਿੱਚ ਤੁਹਾਨੂੰ ਉਮੀਦਵਾਰਾਂ ਦੀ ਪ੍ਰੀਖਿਆ ਦੀ ਮਿਤੀ ਲੱਭਣੀ ਪਵੇਗੀ।
ਸਟੈਪ 4- ਤਾਰੀਖਾਂ ਮਿਲਣ ਤੋਂ ਬਾਅਦ ਤੁਸੀਂ ਉਸ ਫਾਈਲ ਨੂੰ ਡਾਊਨਲੋਡ ਕਰ ਸਕਦੇ ਹੋ।
ਸਟੈਪ 5 – ਵਧੇਰੇ ਜਾਣਕਾਰੀ ਲਈ ਤੁਸੀਂ PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਜਾ ਸਕਦੇ ਹੋ