Home ਮਨੋਰੰਜਨ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ” ਇਸ ਅਭਿਨੇਤਾ...

ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ” ਇਸ ਅਭਿਨੇਤਾ ਦੀ ਬੇਟੀ ”

0

ਮੁੰਬਈ : ਬਾਲੀਵੁੱਡ ਅਭਿਨੇਤਾ ਆਮਿਰ ਖਾਨ (Aamir Khan) ਦੀ ਬੇਟੀ ਆਇਰਾ ਖਾਨ (Aira Khan) ਅੱਜ ਆਪਣੇ ਬੁਆਏਫਰੈਂਡ (Nupur Shikre) ਨੂਪੁਰ ਸ਼ਿਖਰੇ ਨਾਲ ਸੱਤ ਫੇਰੇ ਲੈ ਰਹੀ ਹੈ। ਉਹ ਅੱਜ ਯਾਨੀ 3 ਜਨਵਰੀ ਨੂੰ ਵਿਆਹ ਕਰ ਰਹੇ ਹਨ। ਕਪਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬਾਲੀਵੁੱਡ ਦਾ ਇਹ ਲਗਜ਼ਰੀ ਵਿਆਹ ਮੁੰਬਈ ਦੇ ਹੋਟਲ ਤਾਜ ਲੈਂਡਸ ਐਂਡ ‘ਚ ਹੋ ਰਿਹਾ ਹੈ। ਹੁਣ ਵਿਆਹ ਵਿਚ ਆਏ ਮਹਿਮਾਨਾਂ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਇਸ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਵਿਆਹ ‘ਚ ਸ਼ਾਮਲ ਹੋਣਗੀਆਂ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅੱਜ ਆਇਰਾ ਖਾਨ ਦੇ ਵਿਆਹ ‘ਚ ਕਰੀਬ 900 ਮਹਿਮਾਨ ਸ਼ਾਮਲ ਹੋਣਗੇ। ਰਿਪੋਰਟ ਮੁਤਾਬਕ ਰਜਿਸਟਰਡ ਮੈਰਿਜ ਤੋਂ ਬਾਅਦ ਕਪਲ 8 ਜਨਵਰੀ ਨੂੰ ਉਦੈਪੁਰ ‘ਚ ਪੂਰੇ ਰੀਤੀ-ਰਿਵਾਜਾਂ ਨਾਲ ਡੈਸਟੀਨੇਸ਼ਨ ਵੈਡਿੰਗ ਕਰੇਗਾ। ਇਹ ਇੱਕ ਬਿਗ ਫੈਟ ਭਾਰਤੀ ਵਿਆਹ ਹੋਵੇਗਾ, ਜਿਸ ਵਿੱਚ ਸਿਰਫ ਖਾਨ , ਸ਼ਿਖਰ ਦਾ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਪਲ ਡੈਸਟੀਨੇਸ਼ਨ ਵੈਡਿੰਗ ਤੋਂ ਬਾਅਦ, ਫਿਰ ਇੱਕ ਵਾਰ ਰਿਸੈਪਸ਼ਨ ਪਾਰਟੀ ਦੇਣਗੇ ਜੋ 13 ਜਨਵਰੀ ਨੂੰ ਜੀਓ ਵਰਲਡ ਸੈਂਟਰ ਵਿੱਚ ਆਯੋਜਿਤ ਕੀਤੀ ਜਾਵੇਗੀ। ਜਿੱਥੇ ਬਾਲੀਵੁੱਡ ਸਿਤਾਰੇ ਆਮਿਰ ਖਾਨ ਦੀ ਬੇਟੀ ਨੂੰ ਆਸ਼ੀਰਵਾਦ ਦੇਣ ਲਈ ਸ਼ਾਮਿਲ ਹੋਣਗੇ। ਖ਼ਬਰ ਹੈ ਕਿ ਆਮਿਰ ਖਾਨ ਦੀ ਬੇਟੀ ਦੇ ਵਿਆਹ ‘ਚ ਸਾਇਰਾ ਬਾਨੋ, ਸਲਮਾਨ ਖਾਨ ਵੀ ਸ਼ਿਰਕਤ ਕਰਨਗੇ। ਹਾਲ ਹੀ ‘ਚ ਆਮਿਰ ਖਾਨ ਨੂੰ ਇਨ੍ਹਾਂ ਦੋਹਾਂ ਸਿਤਾਰਿਆਂ ਦੇ ਘਰ ਦੇ ਬਾਹਰ ਦੇਖਿਆ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਆਇਰਾ ਖਾਨ ਲੰਬੇ ਸਮੇਂ ਤੋਂ ਨੂਪੁਰ ਸ਼ਿਖਰ ਨੂੰ ਡੇਟ ਕਰ ਰਹੀ ਸੀ। ਨੂਪੁਰ ਦੀ ਗੱਲ ਕਰੀਏ ਤਾਂ ਉਹ ਪੇਸ਼ੇ ਤੋਂ ਸੈਲੀਬ੍ਰਿਟੀ ਫਿਟਨੈੱਸ ਟ੍ਰੇਨਰ ਹਨ। ਸਾਲ 2020 ਵਿੱਚ ਜਿਮ ਵਿੱਚ ਹੀ ਨੂਪੁਰ ਅਤੇ ਆਇਰਾ ਦੀ ਮੁਲਾਕਾਤ ਹੋਈ ਸੀ। ਨੂਪੁਰ ਆਇਰਾ ਦੇ ਫਿਟਨੈੱਸ ਟ੍ਰੇਨਰ ਵੀ ਹਨ ।

NO COMMENTS

LEAVE A REPLY

Please enter your comment!
Please enter your name here

Exit mobile version