Home ਪੰਜਾਬ PM ਮੋਦੀ ਇਸ ਦਿਨ ਕਰਨਗੇ ਪੰਜਾਬ ਲਈ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ...

PM ਮੋਦੀ ਇਸ ਦਿਨ ਕਰਨਗੇ ਪੰਜਾਬ ਲਈ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਉਦਘਾਟਨ

0

ਜਲੰਧਰ: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ (Vande Bharat Express train)  ਦਾ 30 ਦਸੰਬਰ ਨੂੰ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਇਸ ਟਰੇਨ ਦੇ ਨਾਲ 6 ਹੋਰ ਵੰਦੇ ਭਾਰਤ ਟਰੇਨਾਂ ਦੀ ਸ਼ੁਰੂਆਤ ਕਰਨਗੇ। ਇਸ ‘ਚ ਖਾਸ ਗੱਲ ਇਹ ਹੈ ਕਿ ਇਹ ਪੰਜਾਬ ‘ਚੋਂ ਚੱਲਣ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਹੈ, ਜੋ ਜਲੰਧਰ ਅਤੇ ਲੁਧਿਆਣਾ ਦੇ ਦੋਵੇਂ ਮੁੱਖ ਸਟੇਸ਼ਨਾਂ ‘ਤੇ ਰੁਕੇਗੀ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8.30 ਵਜੇ ਰਵਾਨਾ ਹੋ ਕੇ ਸਵੇਰੇ 9.26 ਵਜੇ ਜਲੰਧਰ, 10.16 ਵਜੇ ਲੁਧਿਆਣਾ, 11.34 ਵਜੇ ਅੰਬਾਲਾ ਅਤੇ ਦੁਪਹਿਰ 1.50 ਵਜੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ।

ਇਸੇ ਤਰ੍ਹਾਂ ਵਾਪਸੀ ‘ਤੇ ਇਹ ਰੇਲਗੱਡੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਬਾਅਦ ਦੁਪਹਿਰ 3.15 ‘ਤੇ ਰਵਾਨਾ ਹੋਵੇਗੀ, ਜੋ ਸ਼ਾਮ 6.36 ‘ਤੇ ਲੁਧਿਆਣਾ, 7.26 ‘ਤੇ ਜਲੰਧਰ ਅਤੇ 8.35 ‘ਤੇ ਅੰਮ੍ਰਿਤਸਰ ਪਹੁੰਚੇਗੀ। ਆਉਣ-ਜਾਣ ਦੌਰਾਨ ਸਾਰੇ ਸਟੇਸ਼ਨਾਂ ‘ਤੇ ਦੋ ਮਿੰਟ ਦਾ ਸਟਾਪੇਜ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਅੰਮ੍ਰਿਤਸਰ-ਨਵੀਂ ਦਿੱਲੀ ਵੰਦੇ ਭਾਰਤ ਟਰੇਨ ਦੇ ਨਾਲ-ਨਾਲ ਅਯੁੱਧਿਆ-ਨਵੀਂ ਦਿੱਲੀ, ਦਰਭੰਗਾ ਨਵੀਂ ਦਿੱਲੀ, ਵੈਸ਼ਨੋ ਦੇਵੀ-ਦਿੱਲੀ, ਕੋਇੰਬਟੂਰ-ਬੰਗਲੌਰ, ਜਾਲਨਾ-ਮੁੰਬਈ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦੇ ਸਕਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version