Home ਪੰਜਾਬ ਭਿਆਨਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਹੋਈ ਮੌਤ

ਭਿਆਨਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਹੋਈ ਮੌਤ

0

ਪੰਜਾਬ : ਹਲਕਾ ਖੇਮਕਰਨ (Halka Khemkaran) ਦੇ ਚੂੰਗ ਮੋੜ ਤੋਂ ਇਕ ਦਰਦਨਾਕ ਹਾਦਸਾ (Painful Accident)  ਸਾਹਮਣੇ ਆਇਆ ਹੈ। ਅੱਜ ਸਵੇਰੇ ਕਾਰ ਅਤੇ ਮੋਟਰਸਾਇਕਲ ਵਿੱਚ ਭਿਆਨਕ ਟੱਕਰ ਹੋਈ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਮਹਾਂਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਜੋਕੇ ਵਜੋਂ ਹੋਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇ ਨੌਜਵਾਨ ਰਾਜੋਕੇ ਮੰਡੀ ਵਿੱਚੋਂ ਕੰਡਾ ਕਰਵਾਉਣ ਲਈ ਆਏ ਸੀ। ਜਦੋਂ ਉਹ ਵਾਪਸ ਜਾ ਰਹੇ ਸੀ ਤਾਂ ਭਿੱਖੀ ਪਿੰਡ ਵਾਲੀ ਸਾਇਡ ਤੋਂ ਆ ਰਹੀ ਤੇਂਜ਼ ਰਫਤਾਰ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਮੋਟਰਸਾਇਕਲ ਨੂੰ ਘਸੀਟਦੀ ਹੋਈ ਖੇਤਾਂ ਵਿੱਚ ਲੈ ਗਈ ਉਨ੍ਹਾਂ ਜਾਣਕਾਰੀ ਦਿੱਤੀ ਕਿ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਮੌਕੇ ਤੇ ਹੀ ਫਰਾਰ ਹੋ ਗਿਆ ਹੈ ਇਸ ਤੋਂ ਬਾਅਦ ਥਾਣਾ ਭਿੱਖੀਵਾਲ ਦੀ ਪੁਲਿਸ ਮੌਕੇ ਤੇ ਹੀ ਪਹੁੰਚ ਗਈ।ਇਸ ਸੰਬੰਧੀ ਏ.ਐਸ.ਆਈ ਸਲਵਿੰਦਰ ਸਿੰਘ ਨੇ ਦੱਸਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੱਟੀ ਵਿੱਖੇ ਭੇਜ ਦਿੱਤਾ ਹੈ। ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਦੇ ਬਿਆਨ ਨੂੰ ਦਰਜ਼ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਫਰਾਰ ਹੋਏ ਕਾਰ ਚਾਲਕ ਦੀ ਭਾਲ ਜ਼ਾਰੀ ਹੈ।

ਜ਼ਿਕਰਯੋਗ ਗੱਲ ਇਹ ਹੈ ਕਿ ਇਹ ਭਿਆਨਕ ਹਾਦਸਾ ਸਵੇਰੇ 5:30 ਤੋਂ 6 ਵਜੇ ਦੇ ਕਰੀਬ ਹੋਇਆ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version