Google search engine
Homeਦੇਸ਼ਬਲਾਤਕਾਰ ਨੂੰ ਲੈ ਕੇ ਹਾਈਕੋਰਟ ਵੱਲੋਂ ਆਈ ਇਹ ਵੱਡੀ ਖ਼ਬਰ

ਬਲਾਤਕਾਰ ਨੂੰ ਲੈ ਕੇ ਹਾਈਕੋਰਟ ਵੱਲੋਂ ਆਈ ਇਹ ਵੱਡੀ ਖ਼ਬਰ

ਗੁਜਰਾਤ : ਗੁਜਰਾਤ ਹਾਈਕੋਰਟ (Gujarat High Court) ਦਾ ਕਹਿਣਾ ਹੈ ਕਿ ਬਲਾਤਕਾਰ ਬਲਾਤਕਾਰ ਹੀ ਹੁੰਦਾ ਹੈ, ਭਾਵੇਂ ਇਹ ਕਿਸੇ ਵਿਅਕਤੀ ਵੱਲੋਂ ਆਪਣੀ ਪਤਨੀ ਨਾਲ ਕੀਤਾ ਗਿਆ ਹੋਵੇ। ਅਦਾਲਤ ਨੇ ਕਿਹਾ ਕਿ ਭਾਰਤ ਵਿਚ ਔਰਤਾਂ ਵਿਰੁੱਧ ਜਿਨਸੀ ਹਿੰਸਾ ‘ਤੇ ਚੁੱਪੀ ਤੋੜਨ ਦੀ ਲੋੜ ਹੈ। ਜਸਟਿਸ ਦਿਵਯੇਸ਼ ਜੋਸ਼ੀ ਨੇ ਕਿਹਾ ਕਿ ਭਾਰਤ ਵਿੱਚ ਔਰਤਾਂ ਵਿਰੁੱਧ ਹਿੰਸਾ ਦੀਆਂ ਅਸਲ ਘਟਨਾਵਾਂ ਰਿਪੋਰਟ ਕੀਤੇ ਗਏ ਅੰਕੜਿਆਂ ਤੋਂ ਕਿਤੇ ਵੱਧ ਹਨ। ਅਦਾਲਤ ਨੇ ਆਪਣੀ ਨੂੰਹ ਨਾਲ ਬੇਰਹਿਮੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੀ ਗਈ ਇੱਕ ਔਰਤ ਦੀ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪਿੱਛਾ ਕਰਨਾ, ਛੇੜਛਾੜ, ਜ਼ੁਬਾਨੀ ਅਤੇ ਸਰੀਰਕ ਹਮਲੇ ਵਰਗੀਆਂ ਕੁਝ ਚੀਜ਼ਾਂ ਨੂੰ ਸਮਾਜ ਵਿੱਚ ਆਮ ਤੌਰ ‘ਤੇ ਮਾਮੂਲੀ ਅਪਰਾਧਾਂ ਵਜੋਂ ਦਰਸਾਇਆ ਜਾਂਦਾ ਹੈ ਅਤੇ ਸਿਨੇਮਾ ਵਰਗੇ ਪ੍ਰਸਿੱਧ ਮਾਧਿਅਮਾਂ ਵਿੱਚ ਵੀ ਪ੍ਰਚਾਰਿਆ ਜਾਂਦਾ ਹੈ।

ਕੀ ਹੈ ਮਾਮਲਾ?

ਇਸਤਗਾਸਾ ਪੱਖ ਦੇ ਅਨੁਸਾਰ, ਔਰਤ ਦੇ ਬੇਟੇ ਨੇ ਆਪਣੇ ਮੋਬਾਈਲ ਫੋਨ ‘ਤੇ ਆਪਣੀ ਪਤਨੀ ਅਤੇ ਆਪਣੇ (ਪਤੀ-ਪਤਨੀ) ਨਜ਼ਦੀਕੀ ਪਲਾਂ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਆਪਣੇ ਪਿਤਾ ਨੂੰ ਭੇਜ ਦਿੱਤੇ। ਲੜਕੇ ਦੀ ਮਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸੀ ਕਿਉਂਕਿ ਉਸ ਦੀ ਮੌਜੂਦਗੀ ਵਿੱਚ ਇਹ ਕਾਰਾ ਕੀਤਾ ਗਿਆ ਸੀ।

ਪਰਿਵਾਰ ਨੂੰ ਆਪਣੇ ਕਾਰੋਬਾਰੀ ਭਾਈਵਾਲਾਂ ਦੁਆਰਾ ਆਪਣੇ ਹੋਟਲ ਦੀ ਵਿਕਰੀ ਨੂੰ ਰੋਕਣ ਲਈ ਪੈਸੇ ਦੀ ਲੋੜ ਸੀ। ਜਦੋਂ ਪੀੜਤਾ ਇਕੱਲੀ ਸੀ ਤਾਂ ਉਸ ਦੇ ਸਹੁਰੇ ਨੇ ਵੀ ਉਸ ਨਾਲ ਛੇੜਛਾੜ ਕੀਤੀ। ਅਦਾਲਤ ਨੇ ਕਿਹਾ ਕਿ ਸੱਸ ਨੂੰ ਇਸ ਗੈਰ-ਕਾਨੂੰਨੀ ਅਤੇ ਸ਼ਰਮਨਾਕ ਹਰਕਤ ਬਾਰੇ ਪਤਾ ਸੀ ਅਤੇ ਉਸ ਨੇ ਆਪਣੇ ਪਤੀ ਅਤੇ ਪੁੱਤਰ ਨੂੰ ਅਜਿਹੀ ਹਰਕਤ ਕਰਨ ਤੋਂ ਨਾ ਰੋਕ ਕੇ ਇਸ ਅਪਰਾਧ ਵਿਚ ਬਰਾਬਰ ਦੀ ਭੂਮਿਕਾ ਨਿਭਾਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments