Saturday, May 18, 2024
Google search engine
HomeLifestyleਵਿਆਹ ਤੋਂ ਬਾਅਦ ਜੇਕਰ ਰਿਸ਼ਤੇਦਾਰਾਂ ਨੂੰ ਮਿਲਣ ਜਾਓ ਤਾਂ ਇਹ ਗੱਲਾਂ ਦਾ...

ਵਿਆਹ ਤੋਂ ਬਾਅਦ ਜੇਕਰ ਰਿਸ਼ਤੇਦਾਰਾਂ ਨੂੰ ਮਿਲਣ ਜਾਓ ਤਾਂ ਇਹ ਗੱਲਾਂ ਦਾ ਰੱਖੋ ਖਾਸ ਧਿਆਨ

ਲਾਈਫਸਟਾਈਲ ਡੈਸਕ : ਇੰਡੀਅਨ ਵੈਡਿੰਗ (Indian wedding) ਇੱਕ-ਦੋ  ਦਿਨ ‘ਚ ਖਤਮ ਹੋ ਜਾਣ ਵਾਲਾ ਫੰਕਸ਼ਨ (Function) ਨਹੀਂ ਹੈ, ਸਗੋਂ ਇਹ ਇੱਕ ਅਜਿਹਾ ਈਵੈਂਟ ਹੈ ਜੋ ਕਈ ਦਿਨਾਂ ਤੱਕ ਚੱਲਦਾ ਰਹਿੰਦਾ ਹੈ। ਵਿਆਹ ਤੋਂ ਪਹਿਲਾਂ ਜਿੱਥੇ ਹਲਦੀ, ਮਹਿੰਦੀ ਅਤੇ ਸੰਗੀਤ ਦੀ ਰਸਮ ਹੁੰਦੀ ਹੈ, ਉੱਥੇ ਵਿਆਹ ਤੋਂ ਬਾਅਦ ਰਿਸੈਪਸ਼ਨ ਹੁੰਦੀ ਹੈ । ਕਈ ਥਾਵਾਂ ‘ਤੇ ਅੱਜ ਵੀ ‘ਮੂੰਹ ਦਿਖਾਈ’ ਦੀ ਪਰੰਪਰਾ ਚੱਲਦੀ ਹੈ।ਕਿੰਨੇ ਦਿਨਾਂ ਤੱਕ ਤਾਂ ਰਿਸ਼ਤੇਦਾਰ ਇੱਥੇ ਮਿਲਣ ਆਉਂਦੇ ਰਹਿੰਦੇ ਹਨ। ਨਵੇਂ ਲੋਕਾਂ ਨਾਲ ਮਿਲਣਾ ਅਤੇ ਗੱਲਬਾਤ ਕਰਨਾ ਵੀ ਰੋਮਾਂਚਕ ਹੁੰਦਾ ਹੈ, ਪਰ ਜੇਕਰ ਤੁਸੀਂ ਆਪਣੇ ਨਵੇਂ ਪਰਿਵਾਰ ਨਾਲ ਚੰਗਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਦੇ ਘਰ ਜਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਕਿਉਂਕਿ ਇਸਦਾ ਸਾਰਾ ਸਬੰਧ ਤੁਹਾਡੀਆਂ ਆਦਤਾਂ ਅਤੇ ਵਿਵਹਾਰ ਨਾਲ ਹੈ।

ਕੁਝ ਲੈ ਕੇ ਜਾਓ

ਜੇਕਰ ਤੁਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਹੋ ਤਾਂ ਆਪਣੇ ਨਾਲ ਕੁਝ ਲੈ ਕੇ ਜਾਓ। ਖਾਲੀ ਹੱਥ ਜਾਣਾ ਠੀਕ ਨਹੀਂ ਹੈ। ਹਾਲਾਂਕਿ ਮਿਠਾਈਆਂ ਸੁਰੱਖਿਅਤ ਅਤੇ ਸਭ ਤੋਂ ਵਧੀਆ ਵਿਕਲਪ ਹਨ, ਪਰ ਤੁਸੀਂ ਉਨ੍ਹਾਂ ਨੂੰ ਆਪਣੀ ਸਹੂਲਤ ਅਤੇ ਜ਼ਰੂਰਤ ਅਨੁਸਾਰ ਕੁਝ ਦੇ ਸਕਦੇ ਹੋ। ਭਾਵ ਜੇਕਰ ਘਰ ਵਿੱਚ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਲਈ ਕੁਝ ਲੈ ਜਾ ਸਕਦੇ ਹੋ।

ਕੰਮ ਵਿੱਚ ਹੱਥ ਵਟਾਓ

ਕਿਸੇ ਦੇ ਵੀ ਘਰ ਜਾਣ ਤੇ ਜਾਹਿਰ ਜਿਹੀ ਗੱਲ ਹੈ ਕਿ  ਉਨ੍ਹਾਂ ਦਾ ਕੰਮ ਥੋੜਾ ਵਧ ਜਾਂਦਾ ਹੈ, ਅਜਿਹੇ ‘ਚ ਸਿਰਫ ਗੱਲਬਾਤ ਹੀ ਨਾ ਕਰੋ, ਸਗੋਂ ਉਨ੍ਹਾਂ ਦੇ ਕੰਮ ‘ਚ ਮਦਦ ਵੀ ਕਰੋ। ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਕੰਮ ਜਲਦੀ ਅਤੇ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ ਸਗੋਂ ਇਸ ਨਾਲ ਤੁਹਾਡੀ ਛਵੀ ਵੀ ਬਿਹਤਰ ਹੁੰਦੀ ਹੈ।

ਖਾਣਾ ਖਾਣ ‘ਚ ਨਖਰੇ ਨਾ ਕਰੋ

ਖਾਣ-ਪੀਣ ਵਿਚ ਹਰ ਕਿਸੇ ਦੀ ਆਪਣੀ ਪਸੰਦ ਹੁੰਦੀ ਹੈ, ਪਰ ਜੇਕਰ ਕੋਈ ਚੀਜ਼ ਤੁਹਾਨੂੰ ਪਸੰਦ ਨਹੀਂ ਹੈ, ਤਾਂ ਇਸ ਨੂੰ ਥੋੜਾ ਜਿਹਾ ਐਡਜਸਟ ਕਰੋ ਅਤੇ ਇਕ ਹੋਰ ਵਧੀਆ ਵਿਕਲਪ ਹੈ ਬਾਹਰੋਂ ਕੁਝ ਮੰਗਵਾਉਣਾ, ਪਰ ਇਸ ਨੂੰ ਲੈ ਕੇ ਜ਼ਿਆਦਾ ਨਖਰੇ ਨਾ ਕਰੋ । ਨਹੀਂ ਤਾਂ, ਇੱਥੇ ਤੁਹਾਡੀ ਈਮੇਂਜ ਖਰਾਬ ਹੋ ਸਕਦੀ ਹੈ।

ਸ਼ਿਕਾਇਤਾਂ ਤੋਂ ਬਚੋ

ਕਿਸੇ ਰਿਸ਼ਤੇਦਾਰ ਦੇ ਘਰ ਜੇਕਰ ਤੁਸੀਂ ਪਹਿਲੀ ਵਾਰ ਜਾਂਦੇ ਹੋ, ਤਾਂ ਤੁਸੀਂ ਉਨ੍ਹਾਂ ਨਾਲ ਘੁਲਣ-ਮਿਲਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਸੀਂ ਆਰਾਮਦਾਇਕ ਮਹਿਸੂਸ ਕਰੋਗੇ, ਪਰ ਇਸ ਮਾਮਲੇ ਵਿਚ ਕਿਸੇ ਨੂੰ ਵੀ ਬੁਰਾ ਨਾ ਬੋਲਣਾ ਸ਼ੁਰੂ ਕਰ ਦਿਓ । ਇੱਥੇ ਵੀ ਚੀਜ਼ਾਂ ਗਲਤ ਹੋ ਸਕਦੀਆਂ ਹਨ। ਇਹਨਾਂ ਚੱਕਰਾਂ ‘ਚ ਨਾ  ਫਸੋ, ਕਿਉਂਕਿ ਗੱਪ ਮਾਰਨ ਦੀ ਆਦਤ ਤੁਹਾਨੂੰ ਕਈ ਵਾਰ ਮੁਸੀਬਤ ਵਿੱਚ ਪਾ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments