Home Sport ਇਸ ਖਿਡਾਰੀ ਦੇ ਫਲਾਪ ਪ੍ਰਦਰਸ਼ਨ ਕਾਰਨ ਟੀ-20 ਦੇ ਮੈਚ ‘ਚ ਟੀਮ ਇੰਡੀਆ...

ਇਸ ਖਿਡਾਰੀ ਦੇ ਫਲਾਪ ਪ੍ਰਦਰਸ਼ਨ ਕਾਰਨ ਟੀ-20 ਦੇ ਮੈਚ ‘ਚ ਟੀਮ ਇੰਡੀਆ ਨੂੰ ਮਿਲੀ ਹਾਰ

0

ਸਪੋਰਟਸ ਨਿਊਜ਼ : ਬੀਤੇ ਦਿਨ ਗੁਹਾਟੀ (Guhati) ਵਿੱਚ ਆਸਟ੍ਰੇਲੀਆ (Aurtralia) ਦੇ ਖ਼ਿਲਾਫ਼ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਇੱਕ ਖਿਡਾਰੀ ਟੀਮ ਇੰਡੀਆ ਦੀ ਹਾਰ ਦਾ ਕਾਰਨ ਬਣ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 222 ਦੌੜਾਂ ਬਣਾਉਣ ਦੇ ਬਾਵਜੂਦ ਟੀਮ ਇੰਡੀਆ ਆਸਟ੍ਰੇਲੀਆ ਤੋਂ ਮੈਚ ਹਾਰ ਗਈ। ਤੀਜੇ ਟੀ-20 ਇੰਟਰਨੈਸ਼ਨਲ ਮੈਚ ‘ਚ ਇਕ ਸਮੇਂ ਭਾਰਤ ਦੀ ਜਿੱਤ ਲਗਭਗ ਤੈਅ ਲੱਗ ਰਹੀ ਸੀ ਪਰ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨ ਦੇ ਆਖਰੀ ਓਵਰ ਨੇ ਮੈਚ ਦਾ ਨਤੀਜਾ ਹੀ ਬਦਲ ਦਿੱਤਾ।

ਤੀਜੇ ਟੀ-20 ਵਿੱਚ ਭਾਰਤ ਦੀ ਜਿੱਤ ਪੱਕੀ ਲੱਗ ਰਹੀ ਸੀ

ਇੱਕ ਸਮੇਂ ਆਸਟ੍ਰੇਲੀਆ ਨੂੰ ਇਹ ਮੈਚ ਜਿੱਤਣ ਲਈ ਆਖਰੀ 12 ਗੇਂਦਾਂ ਵਿੱਚ 43 ਦੌੜਾਂ ਦੀ ਲੋੜ ਸੀ। ਇੱਥੋਂ ਟੀਮ ਇੰਡੀਆ ਲਈ ਜਿੱਤ ਦਰਜ ਕਰਨੀ ਬਹੁਤ ਆਸਾਨ ਸੀ ਪਰ ਆਸਟ੍ਰੇਲੀਆ ਲਈ ਉਸ ਸਮੇਂ ਗਲੇਨ ਮੈਕਸਵੈੱਲ ਅਤੇ ਮੈਥਿਊ ਵੇਡ ਨੇ ਮਿਲ ਕੇ ਆਸਟ੍ਰੇਲੀਆ ਲਈ 19 ਵੇਂ ਓਵਰ ‘ਚ ਕੇ 22 ਦੌੜਾਂ ਬਣਾਈਆਂ ਸਨ ।ਭਾਰਤੀ ਖੱਬੇ ਹੱਥ ਦੇ ਭਾਰਤੀ ਸਪਿਨਰ ਅਕਸ਼ਰ ਪਟੇਲ ਨੇ ਇਸ ਓਵਰ ਵਿੱਚ ਇਹ ਦੌੜਾਂ ਦਿੱਤੀਆਂ ਸਨ। ਹੁਣ ਆਸਟ੍ਰੇਲੀਆ ਨੂੰ ਜਿੱਤ ਲਈ ਆਖਰੀ 6 ਗੇਂਦਾਂ ‘ਤੇ 21 ਦੌੜਾਂ ਦੀ ਲੋੜ ਸੀ।

ਇਸ ਖਿਡਾਰੀ ਦੇ ਫਲਾਪ ਪ੍ਰਦਰਸ਼ਨ ਕਾਰਨ ਮਿਲੀ ਹਾਰ

ਸਾਰਿਆਂ ਨੂੰ ਉਮੀਦ ਸੀ ਕਿ ਆਖਰੀ ਓਵਰ ‘ਚ ਪ੍ਰਸਿੱਧ ਕ੍ਰਿਸ਼ਨ ਆਖਰੀ 21 ਦੌੜਾਂ ਦਾ ਬਚਾਅ ਕਰਨਗੇ, ਪਰ ਅਜਿਹਾ ਨਹੀਂ ਹੋਇਆ। ਪ੍ਰਸਿੱਧ ਕ੍ਰਿਸ਼ਨਾ ਦੇ ਇਸ ਓਵਰ ਦੀ ਪਹਿਲੀ ਗੇਂਦ ‘ਤੇ ਮੈਥਿਊ ਵੇਡ ਨੇ ਚੌਕਾ ਜੜਿਆ ਅਤੇ ਇਸ ਤੋਂ ਬਾਅਦ ਓਵਰ ਦੀ ਦੂਜੀ ਗੇਂਦ ‘ਤੇ ਸਿੰਗਲ ਲੈ ਕੇ ਗਲੇਨ ਮੈਕਸਵੈੱਲ ਨੂੰ ਸਟ੍ਰਾਈਕ ਦਿੱਤੀ। ਇਸ ਤੋਂ ਬਾਅਦ ਗਲੇਨ ਮੈਕਸਵੈੱਲ ਨੇ ਪ੍ਰਸਿੱਧ ਕ੍ਰਿਸ਼ਨਾ ਦੀਆਂ ਲਗਾਤਾਰ 4 ਗੇਂਦਾਂ ‘ਤੇ 6, 4, 4, 4 ਦੌੜਾਂ ਬਣਾਇਆ ਆਸਟ੍ਰੇਲੀਆ ਨੂੰ ਜਿੱਤ ਦਿਵਾਈ। ਪ੍ਰਸਿੱਧ ਕ੍ਰਿਸ਼ਨਾ ਨੇ ਮੈਚ ਦੇ ਆਖਰੀ ਓਵਰ ਵਿੱਚ 23 ਦੌੜਾਂ ਦਿੱਤੀਆਂ, ਜੋ ਕਿ ਸਭ ਤੋਂ ਵੱਡਾ ਮੋੜ ਸਾਬਤ ਹੋਇਆ।

ਸਭ ਤੋਂ ਵੱਡਾ ਟ੍ਰਨਿੰਗ ਪਵਾਂਇੰਟ

ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 222 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਨੂੰ 223 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਆਸਟ੍ਰੇਲੀਆ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 225 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਗਲੇਨ ਮੈਕਸਵੈੱਲ ਨੇ 48 ਗੇਂਦਾਂ ‘ਤੇ 104 ਦੌੜਾਂ ਦੀ ਪਾਰੀ ਖੇਡੀ। ਗਲੇਨ ਮੈਕਸਵੈੱਲ ਨੇ ਆਪਣੀ ਪਾਰੀ ‘ਚ 8 ਚੌਕੇ ਅਤੇ 8 ਛੱਕੇ ਲਗਾਏ। ਪ੍ਰਸਿੱਧ ਕ੍ਰਿਸ਼ਨਾ ਨੇ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ‘ਚ 68 ਦੌੜਾਂ ਦਿੱਤੀਆਂ ਅਤੇ ਇਕ ਵੀ ਵਿਕਟ ਨਹੀਂ ਲੈ ਪਾਏ। ਪ੍ਰਸਿੱਧ ਕ੍ਰਿਸ਼ਨ ਦਾ ਮਹਿੰਗਾ ਗੇਂਦਬਾਜ਼ੀ ਸਪੈੱਲ ਇਸ ਮੈਚ ਦਾ ਸਭ ਤੋਂ ਵੱਡਾ ਟ੍ਰਨਿੰਗ ਪਵਾਂਇੰਟ ਸਾਬਤ ਹੋਇਆ।

NO COMMENTS

LEAVE A REPLY

Please enter your comment!
Please enter your name here

Exit mobile version